ਪਟਿਆਲਾ 24 ਅਗਸਤ, ਅੱਜ ਦੇ ਸਮੇਂ ਵਿੱਚ ਜਿੱਥੇ ਇੰਟਰਨੈੱਟ ਦੀ ਵਰਤੋਂ ਵਧਣ ਨਾਲ ਦੇਸ਼ ਤਰੱਕੀ ਦੇ ਰਾਹੇ ਪਿਆ ਹੈ, ਉੱਥੇ ਹੀ ਇਸ ਦਾ ਗਲਤ ਇਸਤਮਾਲ ਕਰ ਲੋਕਾਂ ਨਾਲ ਫਰਾਡ ਦੇ ਕੇਸਾਂ ਵਿੱਚ ਵੀ ਭਾਰੀ ਵਾਧਾ ਹੋ ਰਿਹਾ ਹੈ। ਇਸ ਦੀ ਵਰਤੋਂ ਕਰਨ ਤੋਂ ਡਰਨ ਦੀ ਬਜਾਏ ਇਸ ਦੀ ਚੰਗੀ ਸਿਖਲਾਈ ਲੈ ਦੇ ਵਿਿਦਆਰਥੀ ਹੋਰਨਾਂ ਲਈ ਚਾਨਣ ਮੁਨਾਰਾ ਬਣ ਸਕਦੇ ਹਨ। ਇਹ ਪ੍ਰਗਟਾਵਾ ਉਮੰਗ ਵੈਲਫੇਅਰ ਫਾਊਂਡੇਸ਼ਨ ਰਜਿ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਵਿਸ਼ੇਸ਼ ਸਹਿਯੋਗ ਸਦਕਾ ਅਤੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਪੀਪੀਐਸ ਦੀ ਅਗਵਾਈ ਵਿੱਚ ਵੱਖ^ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਸਾਈਬਰ ਸੁਰੱਖਿਆ ਸਬੰਧੀ ਸੈਮੀਨਾਰ ਲਗਾਉਣ ਤਹਿਤ ਰਾਜਪੁਰਾ ਰੋਡ ਤੇ ਪੈਂਦੇ ਸੰਤ ਕਬੀਰ ਕਾਲਜ ਆਫ ਐਜੂਕੇਸ਼ਨ ਵਿਖੇ ਕਰਵਾਏ ਸਾਇਬਰ ਸਕਿਊਰਟੀ ਸੈਮੀਨਾਰ ਵਿੱਚ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਕੀਤਾ। ਇਸ ਮੌਕੇ ਸੰਸਥਾਂ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਲੱਕੀ ਅਤੇ ਕੋਆਰਡੀਨੇਟਰ ਗਗਨਪ੍ਰੀਤ ਕੌਰ ਨੇ ਸੈਮੀਨਾਰ ਵਿੱਚ ਭਾਗ ਲੈ ਰਹੇ 80 ਦੇ ਕਰੀਬ ਵਿਦਿਆਰਥੀਆਂ ਨੂੰ ਸਾਂਝੇ ਤੌਰ ਤੇ ਸੰਸਥਾਂ ਵੱਲੋਂ ਚੱਲ ਰਹੇ ਵੱਖ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਉਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿੰਦਗੀ ਵਿੱਚ ਚੰਗਾ ਮੁਕਾਮ ਹਾਸਲ ਕਰਨ ਦੇ ਨਾਲ ਨਾਲ ਇੱਕ ਚੰਗੇ ਸਮਾਜ ਸੇਵਕ ਬਣ ਹੋਰਨਾਂ ਲਈ ਚਾਨਣ ਦਾ ਕੰਮ ਕਰਨ। ਇਸ ਮੌਕੇ ਕਾਲਜ ਦੇ ਐਮ ਡੀ ਲਾਲ ਸਿੰਘ ਟਿਵਾਣਾ, ਵਾਈਸ ਚੇਅਰਮੈਨ ਬਲਜਿੰਦਰ ਸਿੰਘ ਮਾਨਸਾਹੀਆ, ਪ੍ਰਿੰਸੀਪਲ ਮਨਪ੍ਰੀਤ ਕੌਰ ਅਤੇ ਕਾਲਜ ਸਟਾਫ਼ ਤੋਂ ਮੈਂਬਰ ਹਰਪ੍ਰੀਤ ਕੌਰ, ਗਗਨਦੀਪ ਕੌਰ, ਡਾ ਦਿਲਪ੍ਰੀਤ ਕੌਰ, ਸੁਰਿੰਦਰ ਕੌਰ, ਕਮਲਜੀਤ ਕੌਰ, ਮਨਦੀਪ ਕੌਰ, ਸੰਦੀਪ ਕੌਰ, ਅਲਕਾ ਰਾਣੀ, ਗਗਨਪ੍ਰੀਤ ਸਿੰਘ, ਰਜਿੰਦਰ ਸਿੰਘ, ਹੀਰਾ ਰਾਣੀ, ਰੰਜਨਾ ਰਾਣੀ ਅਮਨਜੋਤ ਕੌਰ ਅਤੇ ਸਵਿੰਦਰ ਸਿੰਘ ਵੀ ਸ਼ਾਮਲ ਸਨ। ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਹੋਰਨਾਂ ਸਕੂਲਾਂ ਅਤੇ ਕਾਲਜਾਂ ਨੂੰ ਵੀ ਅਪੀਲ ਕੀਤੀ ਕਿ ਇਸ ਸੈਮੀਨਾਰ ਨੂੰ ਕਰਵਾਉਣ ਲਈ ਸੰਸਥਾ ਦੇ ਜਨਰਲ ਸੈਕਟਰੀ ਰਾਜਿੰਦਰ ਸਿੰਘ ਲੱਕੀ ਨਾਲ 9779182335 ਤੇ ਸੰਪਰਕ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੋਈ ਵੀ ਪ੍ਰੇਸ਼ਾਨੀ ਆਉਣ ਤੇ ਸਭ ਤੋਂ ਪਹਿਲਾ ਆਪਣੇ ਮਾਂ ਬਾਪ ਨੂੰ ਦੱਸਣ ਬਾਰੇ ਵੀ ਅਪੀਲ ਕੀਤੀ ਤਾਂ ਜੋ ਬੱਚੇ ਇੰਟਰਨੇਟ ਤੋਂ ਡਰਨ ਦੀ ਬਜਾਏ ਇਸ ਤੋਂ ਚੰਗੀ ਸਿੱਖਿਆ ਲੈਣ ਲਈ ਗੁਰੇਜ ਨਾ ਕਰਨ।

उमंग टीम की ओर से “संत कबीर कॉलेज ऑफ एजुकेशन” में 13वां साइबर सिक्योरिटी सेमिनार

पटियाला 24 अगस्त, आज के समय में जहां इंटरनेट का इस्तेमाल बढ़ने से देश तरक्की की राह पर है वहीं इसके दुरुपयोग से लोगों के साथ धोखाधड़ी के मामलों में भी भारी बढ़ोतरी हो रही है। इसका उपयोग करने से डरने की बजाय विद्यार्थी इसे अच्छे से सीखकर दूसरों के लिए प्रकाश पुंज बन सकते हैं। यह शब्द उमंग वेलफेयर फाउंडेशन रजि द्वारा डिप्टी कमिश्नर साक्षी साहनी के विशेष सहयोग और अध्यक्ष हरदीप सिंह बडूंगर पीपीएस के नेतृत्व में विभिन्न सरकारी और गैर सरकारी स्कूलों और कॉलेजों में साइबर सुरक्षा सेमिनार करवाने तहत राजपुरा रोड पर बने संत कबीर कॉलेज ऑफ एजुकेशन में साइबर सुरक्षा सेमिनार मोके संस्था के प्रधान अरविंदर सिंह ने कहे. इस अवसर पर संस्थान के महासचिव राजिंदर सिंह लक्की और कोऑर्डिनेटर गगनप्रीत कौर ने संयुक्त रूप से सेमिनार में भाग लेने वाले 80 के करीब छात्रों के साथ संस्थान की विभिन्न गतिविधियों के बारे में जानकारी साझा की और उन्हें अपने क्षेत्र में अच्छा स्थान हासिल करने के साथ साथ जीवन में एक अच्छे सामाजिक कार्यकर्ता बन दूसरों की मदद करने की अपील की। इस अवसर पर कॉलेज के एमडी लाल सिंह टिवाणा, वाइस चेयरमैन बलजिंदर सिंह मनशाहिया, प्रिंसिपल मनप्रीत कौर और कॉलेज स्टाफ के सदस्य हरप्रीत कौर, गगनदीप कौर, डॉ. दिलप्रीत कौर, सुरिंदर कौर, कमलजीत कौर, मनदीप कौर, संदीप कौर, अलका रानी, गगनप्रीत सिंह, राजिंदर सिंह, हीरा रानी, रंजना रानी अमनजोत कौर और सविंदर सिंह भी मौजूद थे। संस्थान के अध्यक्ष अरविंदर सिंह ने अन्य स्कूलों और कॉलेजों से भी अपील की कि वे इस सेमिनार को आयोजित करने के लिए संस्थान के महासचिव राजिंदर सिंह लक्की से 9779182335 पर संपर्क कर सकते हैं। उन्होंने कहा कि उन्होंने बच्चों से भी अपील की कि अगर उन्हें कोई परेशानी हो तो सबसे पहले अपने माता-पिता को बताएं ताकि बच्चे इंटरनेट से डरने की बजाय इससे अच्छी शिक्षा प्राप्त करने से न हिचकिचाएं.