*ਦਿਲ ਕਰਦਾ ਏ ਇੱਕੋ ਝਟਕੇ ਵਿੱਚ ਮੈਂ,
ਆਪਣਾ ਕਰਜ਼ ਉਤਾਰ ਦਿਆਂ,
ਮਾਂ ਧਰਤੀਏ ਤੇਰੀ ਖ਼ਾਤਰ,
ਹੱਸ-ਹੱਸ ਜਿੰਦੜੀ ਵਾਰ ਦਿਆਂ,
ਤੇਰੀ ਗੋਦੀ ਵਿਚ ਜੋ ਨਿੱਘ ਮਾਣਿਆ,
ਤੈਨੂੰ ਵੀ ਉਹਨਾਂ ਪਿਆਰ ਦਿਆਂ,
ਆਪਣੇ ਲਹੂ ਦੇ ਨਾਲ ਮੈਂ ਤੈਨੂੰ,
ਸਾਰੀ ਨੂੰ ਸ਼ਿੰਗਾਰ ਦਿਆਂ,
ਇਕ ਜਨਮ ਨਹੀਂ ਕਈ ਜਨਮ ਹੀ,
ਤੇਰੇ ਲਈ ਸੱਚੀ ਮੈਂ ਹਾਰ ਦਿਆਂ…….

ਮਾਂ ਧਰਤੀਏ ਤੇਰੀ ਖ਼ਾਤਰ,
ਮੈਂ ਹੱਸ-ਹੱਸ ਜਿੰਦੜੀ ਵਾਰ ਦਿਆਂ……

ਰਚਨਾਂ ਪਰਮਜੀਤ ਲਾਲੀ
@98962-44038@