ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਉਚੀ ਸੋਚ ਅਤੇ ਅਜੀਤ ਕੁਲਕਰਨੀ IAS ਜੰਗਲਾਤ ਵਿਭਾਗ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਜੰਗਲ, ਬਾਗ਼ ਅਤੇ ਪਾਰਕਾਂ ਦੀ ਸਾਂਭ ਸੰਭਾਲ ਅਤੇ ਹਰੇ ਭਰੇ ਰੱਖਣ ਲਈ ਬਹੁਤ ਵਧੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਨੂੰ ਧਿਆਨ ਵਿੱਚ ਰੱਖਦੇ ਹਿਊਮਨ ਰਾਇਟਸ ਮਿਸ਼ਨ ਪਰੋਟੈਕਸ਼ਨ ਅਤੇ ਨੇਚਰ ਪਾਰਕ ਸੰਸਥਾ ਨੂੰ ਲੋਕਾਂ ਵੱਲੋ ਵੱਡੀ ਮਾਤਰਾ ਵਿੱਚ ਪਹੁੰਚਾਏ ਫ਼ਲਦਾਰ ਬੂਟਿਆਂ ਦੇ ਬੀਜ ਨੂੰ ਬੀਜਣ ਦੀ ਤਿਆਰੀ ਕੀਤੀ ਜਾ ਰਹੀ ਅੰਗਰੇਜ਼ ਸਿੰਘ ਵਿਰਕ ਪ੍ਰਧਾਨ ਹਿਉਮਨ ਰਾਈਟਸ ਮਿਸ਼ਨ ਪਰੋਟੈਕਸ਼ਨ ਨੇ ਬੋਲਦਿਆਂ ਦੱਸਿਆ ਕਿ ਹਿਉਮਨ ਰਾਈਟਸ ਮਿਸ਼ਨ ਪ੍ਰੋਟੈਕਸ਼ਨ ਦੇ ਦਫ਼ਤਰ ਵਿਖੇ 600 ਲਫਾਫੇ ਲਗਾਏ ਜਾ ਰਹੇ ਹਨ। ਜਗਦੀਪ ਗੋਤਮ ਇਨ੍ਹਾਂ ਬੀਜਾਂ ਨੂੰ ਪੂਰਾ ਸਾਫ਼ ਕਰਕੇ ਸੁਕਾਕੇ ਸਾਰੇ ਮੈਂਬਰਾਂ ਦੀ ਮੱਦਦ ਨਾਲ ਆਪਣੇ ਹੱਥੀਂ ਬਜਾਈ ਅੱਜ ਨੇਚਰ ਪਾਰਕ ਵਿੱਚ ਸ਼ੁਰੂ ਕੀਤੀ। ਇਸ ਸਮੇਂ ਡਾਕਟਰ ਵਿਸ਼ਾਲ ਜੀ, ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਆਲੇ ਦੁਆਲੇ ਦੀ ਸਫ਼ਾਈ ਅਤੇ ਵਾਤਾਵਰਨ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।ਇਸ ਅਭਿਆਨ ਵਿਚ ਰਚਤ ਮੰਗਲਾ ਜੀ, ਜੰਗਲਾਤ ਵਿਭਾਗ ਤੋਂ ਸ਼ਮਸ਼ੇਰ ਸਿੰਘ ਸ਼ੇਰਾਂ ਵਾਤਾਵਰਨ ਪ੍ਰੇਮੀ ਸੁੱਖੀ ਮਹਿਰਾ , ਲਖਵਿੰਦਰ ਸਿੰਘ, ਪੁਲਿਸ ਅਫਸਰ ਜਗਦੀਪ ਗੋਤਮ ਬਲਬੀਰ ਸਿੰਘ ਅਤੇ ਬਹੁਤ ਲੋਕ ਸ਼ਾਮਲ ਹੋਏ