ਗਿਆਨਦੀਪ ਮੰਚ ਵੱਲੋਂ “ਪਿਤਾ ਦਿਵਸ” ਨੂੰ ਸਮਰਪਿਤ ਸਮਾਗਮ

ਪਟਿਆਲਾ 19 ਜੂਨ (ਗੁਰਪ੍ਰੀਤ ਸਿੰਘ ਜਖਵਾਲੀ) ਸਾਹਿਤ ਸਾਧਨਾ ਮੰਚ (ਰਜਿ.) ਪਟਿਆਲਾ ਵੱਲੋਂ “ਪਿਤਾ ਦਿਵਸ” ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਾਹਿਤਕ ਮੈਗਜ਼ੀਨ “ਗੁਸਈਆਂ” (ਮੁੱਖ ਸੰਪਾਦਕ ਸ. ਕੁਲਵੰਤ ਸਿੰਘ ਨਾਰੀਕੇ) ਦੇ ਮਈ-ਜੂਨ ਅੰਕ ਨੂੰ ਵੀ ਲੋਕ ਅਰਪਣ ਕੀਤਾ ਗਿਆ। ਮੰਚ ਸੰਚਾਲਨ ਗੁਰਚਰਨ ਸਿੰਘ ‘ਚੰਨ ਪਟਿਆਲਵੀ’ ਵੱਲੋਂ ਕੀਤਾ ਗਿਆ।ਪਿਤਾ ਦਿਵਸ ਦੇ ਹਵਾਲੇ ‘ਚ ਬੋਲਦਿਆਂ ਮੰਚ ਦੇ ਪ੍ਰਧਾਨ ਡਾ ਜੀ ਐੱਸ ਅਨੰਦ ਨੇ ਕਿਹਾ ਕਿ ਇੱਕ ਪਿਤਾ ਹੀ ਹੁੰਦਾ ਹੈ ਜਿਹੜਾ ਆਪਣੀ ਔਲਾਦ ਨੂੰ ਬੁਲੰਦੀ ਦੀ ਸਿਖਰ ‘ਤੇ ਦੇਖਣ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਸਮਾਗਮ ਸੰਬੰਧੀ ਹੋਏ ਪ੍ਰਭਾਵਸ਼ਾਲੀ ਕਵੀ ਦਰਬਾਰ ਵਿੱਚ ਜਿਨ੍ਹਾਂ ਸ਼ਾਇਰਾਂ ਨੇ ਸ਼ਮੂਲੀਅਤ ਕੀਤੀ ਉਹਨਾਂ ‘ਚ ਮੁੱਖ ਤੌਰ ‘ਤੇ ਗੁਰਚਰਨ ਪੱਬਾਰਾਲੀ, ਕੁਲਵੰਤ ਸੈਦੋਕੇ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਪਸਿਆਣਾ, ਸੁਖਮਿੰਦਰ ਸੇਖੋਂ,ਹਰੀ ਦੱਤ ਹਬੀਬ,ਅੰਗਰੇਜ਼ ਵਿਰਕ, ਹਰਵਿੰਦਰ ਸਿੰਘ ਗ਼ੁਲਾਮ, ਜਸਵਿੰਦਰ ਖਾਰਾ, ਗੁਰਦਰਸ਼ਨ ਸਿੰਘ ਗੁਸੀਲ, ਲਾਲ ਮਿਸਤਰੀ, ਨਰਗਿਸ ਤਨਹਾ, ਇੰਦਰਪਾਲ ਸਿੰਘ ਪਟਿਆਲਾ, ਨਵਦੀਪ ਮੁੰਡੀ, ਬਲਵਿੰਦਰ ਭੱਟੀ, ਕਿਰਪਾਲ ਮੂਣਕ, ਸਰਬਜੀਤ ਕੌਰ ਰਾਜਲਾ, ਸਨੇਹਦੀਪ ਕੌਰ, ਹਰਦੀਪ ਕੌਰ ਜੱਸੋਵਾਲ, ਬਲਬੀਰ ਸਿੰਘ ਦਿਲਦਾਰ, ਸੁਖਵਿੰਦਰ ਸਿੰਘ, ਤਜਿੰਦਰ ਅਨਜਾਣਾ, ਕ੍ਰਿਸ਼ਨ ਧਿਮਾਨ, ਅੰਮ੍ਰਿਤ ਅਜੀਜ਼, ਤ੍ਰਿਲੋਕ ਢਿੱਲੋਂ, ਮੰਗਤ ਖਾਨ, ਹਰੀਸ਼ ਪਟਿਆਲਵੀ,ਕੁਲਦੀਪ ਕੌਰ ਧੰਜੂ, ਸ਼ਾਮ ਸਿੰਘ ਪ੍ਰੇਮ, ਹਰਸਿਮਰਨਜੀਤ ਕੌਰ, ਹਰਪ੍ਰੀਤ ਕੌਰ, ਜਸਵਿੰਦਰ ਕੌਰ ਆਦਿ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।ਇਸ ਤੋਂ ਇਲਾਵਾ ਹਾਜ਼ੀ ਬਸ਼ੀਰ ਅਹਿਮਦ ਖਾਨ ਮਲੇਰਕੋਟਲਾ,ਹਾਜ਼ੀ ਮੁਹੰਮਦ ਸੋਏਬ ਕੁਰੇਸ਼ੀ ਮਲੇਰਕੋਟਲਾ,ਭਗਵਾਨ ਦਾਸ ਗੁਪਤਾ,ਨਰਿੰਦਰ ਸਿੰਘ, ਰਾਜਿੰਦਰ ਪਾਲ,ਨਰਿੰਦਰ ਸਿੰਘ, ਰਮਨਪ੍ਰੀਤ ਕੌਰ,ਜਸਵੰਤ ਸਿੰਘ ਕਾਹਲੋਂ, ਅਮਨਦੀਪ ਸਿੰਘ, ਸਤਿਗੁਰ ਸਿੰਘ ਰਾਜਲਾ,ਰਮਨਦੀਪ ਕੌਰ ,ਯਾਦਵਿੰਦਰ ਕੌਰ ਆਦਿ ਵੱਲੋਂ ਵੀ ਹਾਜ਼ਰੀ ਭਰੀ ਗਈ।