ROYAL PATIALA CULTURAL AND WELFARE SOCIETY PATIALA
Dear Members,
Sincere Regards!
A CORDIAL INVITATION:
As all of you know that we are going to organize a Very Prestigious Mega Karaoke Singing Event at MalerKotla on 11th June Sunday 2.00 pm onwards. For this event, we are organizing REHEARSAL tomorrow 3rd June at Bhasha Bibhagh Sheranwala Gate Patiala at 2 pm Sharp. All the participants of the MK EVENT are requested to participate. However, all the members are cordially invited to enjoy the event tomorrow.
Thanks
RPCW SOCIETY, PATIALA


“ਰੋਇਲ ਪਟਿਆਲਾ ਕਲਚਰ ਐਂਡ ਵੈਲਫੇਅਰ ਸੋਸਾਇਟੀ, ਪਟਿਆਲਾ” ਦੇ ਗਾਇਕਾਂ ਨੇ ਪੰਜਾਬ ਅਰਬਨ ਅਕੈਡਮੀ, ਮਲੇਰਕੋਟਲਾ ਵਿਖੇ ਮਚਾਈਆਂ ਧੂਮਾਂ । ਸੋਸਾਇਟੀ ਵੱਲੋਂ ਮਲੇਰਕੋਟਲਾ ਵਿਖੇ ਇਕ ਮਿਊਜੀਕਲ ਇਵੇਂਟ ਕਰਵਾਇਆ ਗਿਆ, ਜਿਸ ਵਿੱਚ ਮਲੇਰਕੋਟਲਾ ਦੇ M.L.A Dr. Mohd. Jameel – ur – Rahman ਅਤੇ Mrs. Faryal Rahman ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਰੋਇਲ ਪਟਿਆਲਾ ਕਲਚਰ ਦੇ ਪ੍ਰਧਾਨ ਸ੍ਰੀ ਬਰਿੰਦਰ ਸਿੰਘ ਖੁੱਰਲ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ “ਰੋਇਲ ਪਟਿਆਲਾ ਕਲਚਰ ਐਂਡ ਵੈਲਫੇਅਰ ਸੋਸਾਇਟੀ ਪਟਿਆਲਾ” ਵੱਲੋਂ ਮਲੇਰਕੋਟਲਾ ਦੇ ਲੋਕਾਂ ਦੀ ਦਿਲੀ ਖੁਆਇਸ਼ ਤੇ ਸੋਸਾਇਟੀ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ । ਇਸ ਵਿੱਚ ਸੋਸਾਇਟੀ ਦੇ ਉਮਦਾ ਗਾਇਕਾਂ ਦੀ ਕਲਾਕਾਰੀ ਦਿਖਾਉਣ ਦਾ ਮੋਕਾ ਦਿੱਤਾ ਗਿਆ ਹੈ । ਮੁੱਖ ਮਹਿਮਾਨ Dr. Mohd. Jameel – ur – Rahman ਨੇ ਪ੍ਰੋਗਰਾਮ ਦੀ ਸਲਾਘਾ ਕਰਦਿਆਂ ਸੰਸਥਾ ਵੱਲੋਂ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਲਈ ਅਪੀਲ ਕੀਤੀ । ਸੁਸਾਇਟੀ ਦੇ ਚੇਅਰਮੈਨ ਕਰਨਲ ਸੁਰਿੰਦਰ ਸਿੰਘ, ਡਾ. ਬ੍ਰਿਜੇਸ਼ ਮੋਦੀ ਅਤੇ ਆਏ ਹੋਏ ਸਾਰੇ ਗਾਈਕਾਂ ਦਾ ਧੰਨਵਾਦ ਕਰਦਿਆਂ ਉਨਾਂ ਕਿਹਾ ਕਿ ਪੁਰਾਣੇ ਗੀਤਾਂ ਦੀ ਮੀਠਾਸ ਕਦੀ ਵੀ ਖਤਮ ਨਹੀਂ ਹੋ ਸਕਦੀ । ਸਾਨੂੰ ਨਵੀਂ ਪੀੜੀ ਨੂੰ ਵੀ ਸੰਗੀਤ ਨਾਲ ਜੋੜਨਾ ਚਾਹੀਦਾ ਹੈ, ਸੰਗੀਤ ਰੂਹ ਦੀ ਖੁਰਾਕ ਹੈ । ਸਟੇਜ ਸੈਕਟਰੀ ਦੀ ਭੁਮਿਕਾ ਅੰਮ੍ਰਿਤਾ ਸਿੰਘ ਵੱਲੋਂ ਨਿਭਾਈ ਗਈ ਜੋ ਕਿ ਆਏ ਸਰੋਤਿਆਂ ਵੱਲੋਂ ਵੀ ਸਲਾਹੀ ਗਈ ।