ਰੁੱਖਾਂ ਅਤੇ ਮਨੁੱਖਾਂ ਦਾ ਆਪਸੀ ਭਾਈਚਾਰਕ ਸਾਂਝ ਹੈ.. ਡਾਕਟਰ ਹਰਦੀਪ ਰੰਧਾਵਾ
ਅੱਜ ਹਿਊਮਨ ਰਾਇਟਸ ਮਿਸ਼ਨ ਪਰੋਟੈਕਸ਼ਨ ਅਤੇ ਨੇਚਰ ਪਾਰਕ ਸੰਸਥਾ ਵੱਲੋਂ ਪਾਰਕਾਂ ਦੀ ਪੂਰਨ ਰੂਪ ਵਿੱਚ ਸਾਫ਼ ਸਫ਼ਾਈ ਅਤੇ ਸਾਂਭ ਸੰਭਾਲ ਦਾ ਕੰਮ ਨੇਚਰ ਪਾਰਕ ਸੰਸਥਾ ਦੇ ਪ੍ਰਧਾਨ ਤਰਲੋਚਨ ਸਿੰਘ ਤੋਚੀ ਅਤੇ ਡਾਕਟਰ ਹਰਦੀਪ ਸਿੰਘ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਗਰੇਜ਼ ਸਿੰਘ ਵਿਰਕ ਪ੍ਰਧਾਨ ਹਿਊਮਨ ਰਾਇਟਸ ਮਿਸ਼ਨ ਪਰੋਟੈਕਸ਼ਨ ਦੀ ਅਗਵਾਈ ਹੇਠ ਪੂਰਾ ਕੀਤਾ ਗਿਆ।ਅੱਜ ਨੇਚਰ ਪਾਰਕ ਸੰਸਥਾ ਦੇ ਸਾਰੇ ਮੈਂਬਰਾਂ ਨੇ ਪੂਰੇ ਸਮਰਪਤ ਹੋ ਕੇ ਪਾਰਕਾਂ ਦੀ ਸਫ਼ਾਈ ਵੱਲ ਧਿਆਨ ਦਿੱਤਾ। ਇਸ ਅਭਿਆਨ ਵਿੱਚ ਵਾਤਾਵਰਨ ਪ੍ਰੇਮੀ ਜਗਦੀਪ ਗੋਤਮ ਜੀ ਨੇ ਸੰਬੋਧਨ ਕਰਦਿਆਂ ਕਿਹਾ ਇਨ੍ਹਾਂ ਥਾਵਾਂ ਤੇ ਭਰਵੀਂ ਛਾਂ ਵਾਲੇ ਬੂਟੇ ਲਗਾਕੇ ਪਾਰਕ ਨੂੰ ਹਰਿਆ ਭਰਿਆ ਬਣਾਕੇ ਜਾਈਏ। ਤਾਂ ਜੋ ਸ਼ਹਿਰ ਦੇ ਇਲਾਕਾ ਨਿਵਾਸੀ ਇਨਾਂ ਪਾਰਕਾਂ ਵਿੱਚ ਸਵੈਰ ਦੀ ਸੈਰ ਕਰ ਸਕਣ। ਆਖਿਰ ਵਿੱਚ ਅੰਗਰੇਜ਼ ਸਿੰਘ ਵਿਰਕ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਰਹੀਆਂ ਬੀਮਾਰੀਆਂ ਕਾਰਨ ਸਾਨੂੰ ਆਪਣੇ ਆਲੇ ਦੁਆਲੇ ਦੀ ਸਫ਼ਾਈ ਅਤੇ ਵਾਤਾਵਰਨ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।ਇਸ ਅਭਿਆਨ ਵਿਚ ਵਿਕੀ ਬਾਦਸ਼ਾਹ ਰਜੇਸ਼ ਪਾਰੀਕਰ,ਡਾਕਟਰ ਹਰਦੀਪ ਸਿੰਘ ਰੰਧਾਵਾ ਜੀ, ਵਿਨੋਦ ਕੁਮਾਰ ਸ਼ਰਮਾ ਫੋਟੋ ਗਰਾਫਰ, ਰਚਤ ਮੰਗਲਾ ਜੀ, ਜੰਗਲਾਤ ਵਿਭਾਗ ਤੋਂ ਸ਼ਮਸ਼ੇਰ ਸਿੰਘ ਸ਼ੇਰਾਂ ਵਾਤਾਵਰਨ ਪ੍ਰੇਮੀ ਸੁੱਖੀ ਮਹਿਰਾ , ਲਖਵਿੰਦਰ ਸਿੰਘ, ਸਾਹਿਤ ਕਾਰ ਹਰਵਿੰਦਰ ਸਿੰਘ ਗ਼ੁਲਾਮ ਹੋਰ ਅਤੇ ਬਹੁਤ ਲੋਕ ਸ਼ਾਮਲ ਹੋਏ