ਇੰਝ ਲੱਗਦਾ ਮੈਨੂੰ ਕੱਲੀ ਨੂੰ
ਤੂੰ ਕੱਲਾ ਛੱਡ ਕੇ ਜਾਵੇਂਗਾ
ਕਿੱਤੇ ਦੂਰ ਜਾ ਡੇਰੇ ਲਾਵੇਂਗਾ
ਤੇ ਮੁੜ ਕੇ ਫਿਰ ਨਾ ਆਵੇਂਗਾ

ਮਿੱਟੀ ਨੇ ਮਿੱਟੀ ਹੋ ਕਰ ਕੇ
ਮਿੱਟੀ ਵਿਚ ਹੀ ਰੱਲ ਜਾਣਾ
ਕਿ ਫੇਰ ਕੱਦੇ ਬਣ ਬੱਦਲ ਵੇ
ਤੂੰ ਅੰਮ੍ਰਿਤ ਜਲ ਬਰਸਾਵੇਂਗਾ

ਏ ਜਿੰਦ ਤਰਸਦੀ ਰਹ ਜਾਣੀ
ਦਰਸ ਤੇਰੇ, ਤੇਰੇ ਬੋਲਾਂ ਨੂੰ
ਖੌਰੇ ਕਿਹੜੀ ਮਹਿਫ਼ਿਲ ਵਿਚ
ਤੂੰ ਜਾ ਕੇ ਜਸ਼ਨ ਮਨਾਵੇਂਗਾ

ਰੂਹ ਜਨਮਾਂ ਦੀ ਪਿਆਸੀ ਹੈ
ਇਸ਼ਕ ਹੀ ਮਿਲਿਆ ਨਾ ਅਲਾਹ
ਇਸ ਨਿਮਾਣੀ ਜਿੰਦੜੀ ਨੂੰ
ਤੂੰ ਕਿੰਨਾ ਚਿਰ ਤਰਸਾਵੇਂਗਾ

ਹੋਰ ਗ਼ੁਲਾਮਾਂ ਕਿ ਦੱਸਾਂ
ਮੈਂ ਬੋਲ ਕੇ ਆਪਣੇ ਦੁੱਖਾਂ ਨੂੰ
ਤੂੰ ਵੀ ਦੁਨੀਆਂ ਵਾਂਗੂ ਸੁਣਕੇ
ਬੱਸ ਮੇਰੀ ਹੱਸੀ ਉਡਾਵੇਂਗਾ

ਹਰਵਿੰਦਰ ਸਿੰਘ ਗ਼ੁਲਾਮ