ਪਟਿਆਲਾ 17 ਅਗਸਤ ( ) ਰੇਸ਼ਮੀ ਡੋਰਾਂ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਟਿਆਲਾ ਦੇ ਜਸ਼ਨ ਰਿਸੋਰਟ ਵਿੱਚ ਤੀਜ ਦਾ ਤਿਉਹਾਰ ਮਨਾਇਆ ਗਿਆ। ਜਿਸਨੂੰ ਐਡਵੋਕੇਟ ਜ਼ੋਤ ਵਰਮਾ, ਡਾ ਰਿਤੂ ਅਰੋੜਾ ਤੇ ਸਰਪੰਚ ਰੁਪਿੰਦਰ ਕੌਰ ਸਵਾਜਪੁਰ ਵੱਲੋਂ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਮਹਾਰਾਣੀ ਪ਼੍ਰਣੀਤ ਕੌਰ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਵਿਸ਼ੇਸ਼ ਤੌਰ ਤੇ ਪੁੱਜੇ। ਉਨਾਂ ਸਾਰੀ ਟੀਮ ਨੂੰ ਤੀਜ ਮੌਕੇ ਵਧਾਈ ਅਤੇ ਸ਼ਲਾਘਾ ਕਰਦਿਆ ਕਿਹਾ ਕਿ ਅਜਿਹੇ ਪੋ੍ਰਗਰਾਮ ਕਰਵਾਉਣ ਨਾਲ ਜਿੱਥੇ ਵਿਰਸੇ ਨੂੰ ਯਾਦ ਕੀਤਾ ਜਾ ਸਕਦਾ ਉੱਥੇ ਹੀ ਇੱਕਠਿਆਂ ਬੈਠ ਕੇ ਜਿੰਦਗੀ ਜਿਉਣ ਦੇ ਸੁੱਚਜੇ ਢੰਗਾਂ ਬਾਰੇ ਵੀ ਗੱਲ ਕੀਤੀ ਜਾ ਸਕਦੀ ਹੈ। ਅੱਜ ਦੇ ਸਮੇਂ ਵਿੱਚ ਵਿਅਸਤ ਭਰੀ ਜਿੰਦਗੀ ਵਿੱਚ ਸਮਾਂ ਕੱਢ ਕੇ ਅਜਿਹੇ ਪ਼੍ਰੋਗਰਾਮਾਂ ਨੂੰ ਪਹਿਲ ਦੇ ਆਧਾਰ ਤੇ ਮਨਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਅਜਿਹੇ ਕਈ ਪ੍ਰੋਗਰਾਮ ਜਿਸ ਨਾਲ ਸਾਡੇ ਵਿਰਸੇ ਨੂੰ ਯਾਦ ਕੀਤਾ ਜਾ ਸਕੇ, ਜਰੂਰ ਮਨਾਉਣੇ ਚਾਹੀਦੇ ਹਨ। ਇਸ ਮੌਕੇ ਟੀਮ ਵੱਲੋਂ ਬੀਬਾ ਜੈ ਇੰਦਰ ਕੌਰ ਨਾਲ ਮਿਲ ਕੇ ਬੂਟੇ ਵੀ ਵੰਡੇ ਗਏ।
ਪ੍ਰੋਗਰਾਮ ਦੌਰਾਨ ਕਰਵਾਏ ਇੱਕ ਕੰਪੀਟੀਸ਼ਨ ਵਿੱਚ ਮਿਸ ਤੀਜ ਕਿਰਨ ਗਰੇਵਾਲ ਅਤੇ ਮਿਿਸਜ਼ ਤੀਜ ਹਰਦੀਪ ਕੌਰ ਤੇ ਡਾਂਸ ਦੇ ਜੇਤੂ ਮਿਸ ਮੇਹਰ ਅਤੇ ਮਿਿਸਜ਼ ਕੁਲਦੀਪ ਕੌਰ ਰਹੇ। ਪ੍ਰੋਗਰਾਮ ਦੀ ਸਾਰੀ ਟੀਮ ਨੇ ਸਾਂਝੇ ਤੌਰ ਤੇ ਕਿਹਾ ਕਿ ਸਾਡੀ ਰੇਸ਼ਮੀ ਡੋਰਾ ਟੀਮ ਦਾ ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਹਰ ਵਾਰ ਦੀ ਤਰ੍ਹਾਂ ਇਹੀ ਰਿਹਾ ਕਿ ਅਜ਼ੋਕੀ ਪੀੜ੍ਹੀ ਦੇ ਸਾਡੇ ਇਸ ਅਮੀਰ ਵਿਰਸੇ ਨੂੰ ਨਵੀ ਪਨੀਰੀ ਨਾਲ ਵੀ ਜ਼ੋੜੀਏ।ਉਨ੍ਹਾਂ ਕਿਹਾ ਕਿ ਅਸੀ ਕੋਸ਼ਿਸ਼ ਕਰਾਂਗੇ ਕਿ ਹਰ ਸਾਲ ਇਸ ਤਿਉਹਾਰ ਨੂੰ ਵੱਧ ਚੜ ਕੇ ਮਨਾਈਏ।