ਪਟਿਆਲਾ 7 ਅਗਸਤ ( ) ਉਮੰਗ ਵੈਲਫੇਅਰ ਫਾਊਂਡੇਸ਼ਨ ਰਜਿ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਵਿਸ਼ੇਸ਼ ਸਹਿਯੋਗ ਸਦਕਾ ਸੰਸਥਾਂ ਦੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਪੀਪੀਐਸ ਅਤੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਲਗਾਤਾਰ ਸਕੂਲਾ ਅਤੇ ਕਾਲਜਾਂ ਵਿੱਚ ਸਾਈਬਰ ਅਪਰਾਧਾਂ ਤੋਂ ਬਚਣ ਅਤੇ ਇਹਨਾਂ ਨਾਲ ਨਿਪਟਣ ਪ੍ਰਤੀ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ। ਇਸੇ ਸੰਬੰਧ ਵਿੱਚ ਅੱਜ ਪਟਿਆਲਾ ਦੇ “ਸਰਕਾਰੀ ਗਰਲਜ਼ ਸੀਨੀਅਰ ਸਕੈਂਡਰੀ ਸਮਾਰਟ ਸਕੂਲ” ਪੁਰਾਣੀ ਪੁਲਿਸ ਲਾਈਨ ਵਿਖੇ ਸਾਈਬਰ ਸਕਿਊਰਟੀ ਸੰਬੰਧੀ ਸੈਮੀਨਾਰ ਲਗਾਇਆ ਗਿਆ। ਪ੍ਰਿੰਸੀਪਲ ਮਨਦੀਪ ਕੌਰ ਅੰਟਾਲ, ਗੁਰਪ੍ਰਤਾਪ ਸਿੰਘ ਅੰਟਾਲ, ਗੁਰਪ੍ਰੀਤ ਕੌਰ ਲੈਕਚਰਾਰ ਫਿਜੀਕਸ, ਨਵਜੋਤ ਕੌਰ ਲੈਕਚਰਾਰ, ਰਜਨੀਸ਼ ਕੁਮਾਰ ਸ਼ਰਮਾ ਅਤੇ ਹੋਰ ਅਧਿਆਪਕਾਂ ਤੋ ਇਲਾਵਾ 100 ਦੇ ਕਰੀਬ ਬੱਚਿਆਂ ਨੇ ਇਸ ਸੈਮੀਨਾਰ ਵਿਚ ਸ਼ਿਰਕਤ ਕੀਤੀ।

                    ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਈਬਰ ਐਕਸਪਰਟ ਅਨੁਰਾਗ ਅਚਾਰਿਆ ਅਤੇ ਕੋਆਰਡੀਨੇਟਰ ਡਾ ਗਗਨਪ੍ਰੀਤ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਵਿੱਚ ਪਹਿਲਾ ਤੋਂ ਹੀ ਇਸ ਬਾਰੇ ਜਾਣਕਾਰੀ ਰੱਖਣ ਅਤੇ ਸੈਮੀਨਾਰ ਦੋਰਾਨ ਸਵਾਲਾਂ ਰਾਹੀਂ ਹੋਰ ਜਾਨਣ ਦੀ ਉਤਸੁਕਤਾ ਦੀ ਸ਼ਲਾਘਾ ਕੀਤੀ। ਟੀਮ ਵਲੋਂ ਸੈਮੀਨਾਰ ਦੇ ਅੰਤ ਵਿੱਚ ਬੱਚਿਆ ਨੂੰ ਸੈਮੀਨਾਰ ਸਬੰਧੀ ਸਵਾਲ ਕੀਤੇ ਗਏ। ਇਸ ਮੌਕੇ ਜੇਤੂ ਰਹੀ 11 ਵੀਂ ਕਲਾਸ ਨਾਨ ਮੈਡੀਕਲ ਦੀ ਵਿਦਿਆਰਥਨ ਹਰਨੂਰ ਕੌਰ ਨੂੰ ਇਨਾਮ ਦਿੱਤਾ।  ਉਨ੍ਹਾਂ ਕਿਹਾ ਕਿ ਸੰਸਥਾਂ ਵੱਲੋਂ  ਇਹ ਉਪਰਾਲਾ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਜਾਰੀ ਹੈ। ਉਨ੍ਹਾਂ ਹੋਰਨਾਂ ਸਕੂਲਾਂ ਨੂੰ ਵੀ ਅਪੀਲ ਕੀਤੀ ਕਿ ਇਸ ਸੈਮੀਨਾਰ ਨੂੰ ਕਰਵਾਉਣ ਲਈ ਸੰਸਥਾ ਦੇ ਜਨਰਲ ਸੈਕਟਰੀ 9779182335 ਤੇ ਸੰਪਰਕ ਕਰ ਸਕਦੇ ਹੋ।             



                   ਇਸ ਮੌਕੇ ਮਨਦੀਪ ਕੌਰ ਅੰਟਾਲ ਨੇ ਉਮੰਗ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਦੀ ਇਹ ਮੁਹਿੰਮ ਬੱਚਿਆਂ ਲਈ ਅਹਿਮ ਜਾਣਕਾਰੀ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਲਾਕ ਡਾਊਨ ਦੋਰਾਨ ਬੱਚਿਆਂ ਨੂੰ ਮੋਬਾਈਲ ਦੇਣਾ ਮਜਬੂਰੀ ਸੀ ਪਰ ਹੁਣ ਇਸ ਦੀ ਘੱਟ ਅਤੇ ਸਹੀ ਵਰਤੋਂ ਬਾਰੇ ਦੱਸਣ ਲਈ  ਅਜਿਹੇ ਸੈਮੀਨਾਰਾ ਦਾ ਹੋਣਾ ਅਤਿ ਜਰੂਰੀ ਹੈ। ਉਨ੍ਹਾਂ ਬੱਚਿਆਂ ਨੂੰ ਕੋਈ ਵੀ ਪ੍ਰੇਸ਼ਾਨੀ ਆਉਣ ਤੇ ਸਭ ਤੋਂ ਪਹਿਲਾ ਆਪਣੇ ਮਾਂ ਬਾਪ ਨੂੰ ਦੱਸਣ ਬਾਰੇ ਵੀ ਅਪੀਲ ਕੀਤੀ ਤਾਂ ਜੋ ਬੱਚੇ ਇੰਟਰਨੇਟ ਤੋਂ ਡਰਨ ਦੀ ਬਜਾਏ ਇਸ ਤੋਂ ਚੰਗੀ ਸਿੱਖਿਆ ਲੈਣ ਲਈ ਗੁਰੇਜ ਨਾ ਕਰਨ। 

ਫੋਟੋ – ਸੈਮੀਨਾਰ ਦੌਰਾਨ ਉਮੰਗ ਟੀਮ ਮੈਂਬਰ ਨਾਲ ਪ੍ਰਿੰਸੀਪਲ ਸਾਹਿਬਾਨ ਅਤੇ ਸਕੂਲ ਸਟਾਫ
[0:09 pm, 07/08/2023] Umang Foundation: Hindi

उमंग ने “सरकारी गर्ल्स सीनियर सेकेंडरी स्मार्ट स्कूल” में साइबर सुरक्षा पर नौवें सेमिनार का आयोजन

पटियाला 7 अगस्त ( ) डिप्टी कमिश्नर साक्षी साहनी के विशेष सहयोग से उमंग वेलफेयर फाउंडेशन ने चेयरमैन हरदीप सिंह बडूंगर पीपीएस और संस्था के प्रधान अरविंदर सिंह के नेतृत्व में स्कूलों और कॉलेजों में साइबर अपराधों की रोकथाम और उनसे निपटने के लिए जागरूकता सेमिनार आयोजित किए हैं। इस संबंध में आज “सरकारी गर्ल्स सीनियर सेकेंडरी स्मार्ट स्कूल” पुरानी पुलिस लाइन, पटियाला में एक साइबर सुरक्षा सेमिनार का आयोजन किया गया। इस सेमिनार में प्रिंसिपल मनदीप कौर अंटाल, गुरप्रताप सिंह अंटाल, गुरप्रीत कौर फिजिक्स लेक्चरर, नवजोत कौर लेक्चरर, रजनीश कुमार शर्मा और अन्य शिक्षकों के अलावा लगभग 100 बच्चों ने भाग लिया।
संस्थान के वरिष्ठ उपाध्यक्ष और साइबर विशेषज्ञ अनुराग आचार्य और कोआर्डिनेटर डॉ. गगनप्रीत कौर ने स्कूल के छात्रों के बीच इसके बारे में पहले से जानने और सेमिनार के दौरान प्रश्नों के माध्यम से और अधिक जानने की जिज्ञासा की सराहना की। सेमिनार के अंत में टीम ने बच्चों से सेमिनार के बारे में सवाल पूछे। इस अवसर पर विजेता रही11वीं कक्षा की नॉन मेडिकल की छात्रा हरनूर कौर को इनाम दे कर नवाजा गया । उन्होंने कहा कि संस्थाओं का यह प्रयास सभी सरकारी व गैर सरकारी विद्यालयों में लगातार जारी है. उन्होंने अन्य स्कूलों से भी अपील की कि वे इस सेमिनार को आयोजित करने के लिए संगठन के महासचिव से 9779182335 पर संपर्क कर सकते हैं।

इस मौके पर मनदीप कौर अंटाल ने उमंग संस्था की पहल की सराहना की और कहा कि संस्था का यह अभियान बच्चों के लिए एक महत्वपूर्ण जानकारी साबित होगी. उन्होंने कहा कि लॉक डाउन के दौरान बच्चों को मोबाइल फोन देना अनिवार्य था, लेकिन अब इसके कम और सही उपयोग के बारे में बताने के लिए इस तरह का सेमिनार होना बहुत जरूरी है. उन्होंने बच्चों से भी अपील की कि अगर उन्हें कोई परेशानी हो तो सबसे पहले अपने माता-पिता को बताएं ताकि बच्चे इंटरनेट से डरने की बजाय इससे अच्छी शिक्षा प्राप्त करने से न हिचकिचाएं.

फोटो- सेमिनार के दौरान उमंग टीम के सदस्यों के साथ प्रिंसिपल और स्कूल स्टाफ