IFRAME SYNC 728x90 728x90_1 IFRAME SYNC 728x90 728x90_1 IFRAME SYNC

ਉਮੰਗ ਵੈਲਫੇਅਰ ਫਾਉਂਡੇਸ਼ਨ ਨੇ 7ਵੀਂ ਵਰੇ੍ਗੰਢ ਮੌਕੇ ਸਮਾਜ ਸੇਵੀ ਸੰਸਥਾਵਾਂ ਦਾ ਕੀਤਾ ਸਨਮਾਨ, ਦੋ ਵਾਰ ਜਿਲ੍ਹਾ ਪੱਧਰੀ ਐਵਾਰਡ ਨਾਲ ਸਨਮਾਨਿਤ ਹੋਣਾ ਸ਼ਲਾਘਾਯੋਗ – ਚੇਅਰਮੈਨ ਹਡਾਣਾ


ਪਟਿਆਲਾ 2 ਜੁਲਾਈ ( ) ਉਮੰਗ ਵੈਲਫੇਅਰ ਫਾਉਂਡੇਸ਼ਨ ਰਜਿH ਸੰਸਥਾਂ ਨੇ ਆਪਣੀ 7ਵੀਂ ਵਰੇ੍ਹਗੰਢ ਮੌਕੇ ਭਾਸ਼ਾ ਵਿਭਾਗ ਵਿੱਚ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਦਾ ਸਨਮਾਨ ਕੀਤਾ। ਇਸ ਮੌਕੇ ਚੇਅਰਮੈਨ ਪੀ ਆਰ ਟੀ ਸੀ ਰਣਜੋਧ ਸਿੰਘ ਹਡਾਣਾ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਪ੍ਰੋਗਰਾਮ ਵਿੱਚ 20 ਦੇ ਕਰੀਬ ਸੰਸਥਾਵਾਂ ਤੋਂ ਇਲਾਵਾ ਉਮੰਗ ਸੰਸਥਾਂ ਦੇ 80 ਦੇ ਕਰੀਬ ਮੈਬਰਾਂ ਨੇ ਇੱਕਠੇ ਹੋ ਕੇ ਉਮੰਗ ਸੰਸਥਾਂ ਦੀ ਵਰ੍ਹੇਗੰਢ ਮਨਾਈ।
ਸੰਸਥਾਂ ਦੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਪੀ ਪੀ ਐਸ, ਡੀ ਐਸ ਪੀ ਹੈਡ ਕੁਆਟਰ ਨੇ ਚੇਅਰਮੈਨ ਰਣਜੋਧ ਸਿੰਘ ਹਡਾਣਾ, ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਉਮੰਗ ਟੀਮ ਨਾਲ ਮਿਲ ਕੇ ਕੇਕ ਕੱਟ ਕੇ ਸੰਸਥਾਂ ਦੇ ਪੋ੍ਰਗਰਾਮ ਦੀ ਸ਼ੁਰੂਆਤ ਕਰਵਾਈ। ਇਸ ਮਗਰੋਂ ਸੰਸਥਾਂ ਦੇ ਜਨਰਲ ਸੈਕਟਰੀ ਰਜਿੰਦਰ ਸਿੰਘ ਲੱਕੀ ਅਤੇ ਪ੍ਰਧਾਨ ਅਰਵਿੰਦਰ ਸਿੰਘ ਵੱਲੋਂ ਸੰਸਥਾਂ ਦੇ 2016 ਤੋਂ ਲੈ ਕੇ 2023 ਤੱਕ ਦੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ। ਸੰਸਥਾਂ ਦੇ ਸੀਨੀਅਰ ਵਾਈਸ ਪ੍ਰਧਾਨ ਅਨੁਰਾਗ ਅਚਾਰਿਆ ਅਤੇ ਖਜਾਨਚੀ ਕਮ ਲੀਗਲ ਐਡਵਾਈਜਰ ਯੋਗੇਸ਼ ਪਾਠਕ ਨੇ ਸੰਸਥਾਂ ਦੀ ਵੈੱਬਸਾਈਟ ਬਾਰੇ ਜਾਣਕਾਰੀ ਸਾਂਝੀ ਕੀਤੀ। ਜ਼ੁਆਇੰਟ ਸੈਕਟਰੀ ਪਰਮਜੀਤ ਸਿੰਘ, ਸੰਸਥਾਂ ਦੇ ਪ੍ਰੋਪੋਗੰਡਾ ਸੈਕਟਰੀ ਗੁਰਜੀਤ ਸਿੰਘ ਸੋਨੀ, ਹਿਮਾਨੀ, ਹਰਪਿੰਦਰ ਅਤੇ ਗੁਰਦੀਪ ਨੇ ਪ੍ਰੋਗਰਾਮ ਦੀ ਹੋਰ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ।
ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਰਣਜੋਧ ਸਿੰਘ ਹਡਾਣਾ ਨੇ ਉਮੰਗ ਟੀਮ ਨੂੰ 7ਵੀਂ ਵਰੇ੍ਗੰਢ ਮੌਕੇ ਵਧਾਈ ਦਿੰਦਿਆ ਅਤੇ ਸੰਸਥਾਂ ਦੇ ਕੰਮਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਸਰਕਾਰ ਦਾ ਅਜਿਹਾ ਅੰਗ ਹਨ ਜ਼ੋ ਸਰਕਾਰ ਦੀਆਂ ਅਸਲ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਂਦੀਆਂ ਹਨ। ਸਾਰੀਆ ਸੰਸਥਾਂਵਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮ ਬੇਹੱਦ ਸ਼ਲਾਘਾਯੋਗ ਹਨ। ਉਮੰਗ ਵੱਲੋਂ 7ਵੀਂ ਵਰ੍ਹਗੰਢ ਮੌਕੇ ਹੋਰਨਾਂ ਸੰਸਥਾਵਾਂ ਦਾ ਸਨਮਾਨ ਚੰਗਾ ਉਪਰਾਲਾ ਹੈ। ਇਸ ਮੌਕੇ ਸੰਸਥਾਂ ਦੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਨੇ ਵੀ ਸੰਸਥਾਂ ਦੀ ਟੀਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਟੀਮ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਕੰਮ ਕਰ ਰਹੀ ਹੈ। ਸਹੀ ਜਰੂਰਤਮੰਦ ਅਤੇ ਲੋੜਵੰਦਾਂ ਦੀ ਮਦਦ, ਪੰਜਾਬੀ ਵਿਰਸੇ ਅਤੇ ਮਾਂ ਬੋਲੀ ਪੰਜਾਬੀ ਬਾਰੇ ਜਾਗਰੂਕਤਾ, ਬੱਚਿਆਂ ਨੂੰ ਸਾਈਬਰ ਅਪਰਾਧਾ ਤੋਂ ਬਚਣ ਦੀ ਮੁਢਲੀ ਜਾਣਕਾਰੀ, ਲੋਕਾਂ ਨੂੰ ਪੌਦਾਰੋਪਨ ਪ਼੍ਰਤੀ ਜਾਗਰੂਕਤਾ, ਖੂਨਦਾਨ ਲਈ ਮੋਟੀਵੇਟ ਅਤੇ ਹੋਰ ਅਜਿਹੇ ਸਮਾਜ ਪ੍ਰਤੀ ਸੇਵਾਵਾਂ ਸ਼ਲਾਘਾਯੋਗ ਕਦਮ ਹਨ।
ਇਸ ਮੌਕੇ ਉਮੰਗ ਟੀਮ ਤੋਂ ਅਜੀਤ ਸਿੰਘ ਭੱਟੀ,ਅਰਸ਼ਿਕਾ ਅਨਸ਼ੁਲ, ਹਰਸ਼, ਦਵਿੰਦਰ, ਨਰਿੰਦਰ ਗੋਲਡੀ, ਗੁਰਜਿੰਦਰ, ਰੁਪਿੰਦਰ ਸਿੰਘ ਸੋਨੂ ਤੋਂ ਇਲਾਵਾ ਹੋਰਨਾ ਸੰਸਥਾਂਵਾਂ ਮਾਂ ਨੈਣਾ ਦੇਵੀ ਦੇ ਬੱਚੇ ਸੁਸਾਇਟੀ ਟੀਮ, ਪਟਿਆਲਾ ਕਿੰਗਸ ਯੂਥ ਕਲੱਬ ਰਜਿ, ਲੋਕ ਸੇਵਾ ਸੁਸਾਇਟੀ, ਪਬਲਿਕ ਹੈਲਪ ਫਾਊਂਡੇਸ਼ਨ, ਮਰੀਜ ਮਿੱਤਰਾ, ਵਾਤਾਵਰਨ ਪ੍ਰੇਮੀ ਏਕਮ, ਮਿਸ਼ਨ ਲਾਲੀ ਅਤੇ ਹਰਿਆਲੀ, ਰੋਟਰੀ ਕਲੱਬ, ਸ਼ੋਸ਼ਲ ਵਰਕ ਫਾਰ ਹੈਲਪਲੈਸ ਪੀਪਲ ਗਰੁੱਪ, ਮਾਨਵ ਸੇਵਾ ਸਦਨ, ਸੇਵਾ ਇਨਸਾਨੀਅਤ ਦੇ ਨਾਤੇ ਗਰੁੱਪ, ਸ਼੍ਰੀ ਰਾਮ ਸੇਵਾ ਗਰੁੱਪ , ਗੁਰੂ ਕ੍ਰਿਪਾ ਸੇਵਾ ਸੁਸਾਇਟੀ, ਵੰਦੇ ਮਾਤਰਮ ਦਲ, ਗਊ ਸੇਵਾ ਸਮਿਤੀ, ਜਨਹਿੱਤ ਸਮਿਤੀ, ਹੀਲੀਂਗ ਹੈਂਡਸ, ਹੈਲਪਿੰਗ ਹੈਡਸ, ਸਵੱਪਨ ਫਾਊਂਡੇਸ਼ਨ, ਹਿਊਮਨ ਰਾਈਟਸ ਮਿਸ਼ਨ, ਬਲਿਹਾਰੀ ਕੁਦਰਤ ਵਸਿਆ ਸੰਸਥਾ ਅਤੇ ਹੋਰ ਕਈ ਸੰਸਥਾਂਵਾਂ ਦੇ ਟੀਮ ਮੈਬਰਾਂ ਨੇ ਉਮੰਗ ਸੰਸਥਾਂ ਦੀ 7ਵੀਂ ਵਰੇ੍ਗੰਢ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸਾਰੀ ਟੀਮ ਨੂੰ ਵਧਾਈ ਦਿੱਤੀ।

Daily Hukumnama Sahib

Leave a Reply

Your email address will not be published. Required fields are marked *