ਕੋਈ ਕਰੇ ਘੋੜੇ ਸ਼ੇਰ ਦੀ
ਕੋਈ ਊਠ ਦੀ ਸਵਾਰੀ
ਕੋਈ ਆਖੇ ਤੂੰ ਵਪਾਰੀ
ਨਰਕਧਾਰੀ ਕਿ ਸਵਰਗਧਾਰੀ!!!
ਮੈਂਨੂੰ ਨਹੀਂ ਕੋਈ ਪਰਵਾਹ
ਨਰਕਾਂ ਸਵਰਗਾਂ ਦੀ
ਮੇਰੀ ਤਾਂ ਨਾਲ ਜਿੰਦਗੀ ਦੇ
ਲੱਗੀ ਹੋਈ ਏ ਪੱਕੀ ਯਾਰੀ,
ਮੈਂ ਨਹੀਂ ਚਾਹੁੰਦਾ ਕਿਸੇ ਵੀ
ਭਰਮ ਭੁਲੇਖੇ ਦੇ ਵਿੱਚ ਫਸਣਾ
ਨਾ ਮੈਂ ਚਾਹਾਂ ਦਿਲ ਅੰਦਰ ਪਲਦੀਆਂ
ਸਧਰਾਂ ਖਾਹਿਸ਼ਾ ਨੂੰ ਮਾਰ ਕੇ ਵਸਣਾ
ਜਿੰਦਗੀ ਚ ਨਾ ਆਉਣਾ
ਕਿਸੇ ਨੇ ਵੀ ਵਾਰੋ ਵਾਰੀ,
ਬਣ ਪੰਛੀ ਮੈਂ ਚਾਹਵਾਂ ਉਡਣਾ
ਵਿੱਚ ਕੁਦਰਤੀ ਅੰਬਰਾਂ ਦੇ
ਫੋਲਣ ਲਈ ਧਰਤੀ ਤੇ
ਜੰਗਲਾਂ ਬੇਲਿਆਂ ਚ ਪਲਦੀਆਂ
ਰੁੱਖਾਂ ਪਸ਼ੂਆਂ ਪਰਿੰਦਿਆਂ ਦੀ
ਮੁਹੱਬਤਾਂ ਦੀ ਕਹਾਣੀ ਦੀ
ਜੋ ਪਈ ਏ ਬੰਦ ਪਟਾਰੀ,
ਕਾਸ਼ ਖੋਲ ਸਕਾਂ ਗੁਝੀਆਂ ਤੈਹਾਂ
ਕੀ ਏ ਕਾਇਆਨਾਤ ਦਾ
ਛੁਪਿਆ ਹੋਇਆ ਰਹੱਸ
ਇਨਸਾਨ ਦੀ ਮਨੋਕਾਮਨਾ
ਕਿਉਂ ਜਿਉਂਦੀ ਏ ਹੋ ਕੇ ਬੇਵੱਸ
ਕਿਤੇ ਬੇਅਰਥ ਨਾ ਬੀਤ ਜਾਵੇ
ਇਹ ਉਮਰ ਵਿਚਾਰੀ,
ਇਹ ਉਮਰ ਵਿਚਾਰੀ,
ਜਸਵੰਤ ਸਿੰਘ ਪੂਨੀਆਂ