ਕਿਵੇਂ ਸਮਝਾਵਾਂ ਮੈਂ, ਇਸ ਪੜ੍ਹੀ ਲਿਖੀ ਜਿਹੀ ਪੀੜ੍ਹੀ ਨੂੰ
ਗੁਰੂਆਂ ਦਿੱਤੀ ਮਹੱਤਤਾ, ਕੀਨੀ ਨਿੱਕੀ ਜਿਹੀ ਕੀੜੀ ਨੂੰ
ਅਸੀਂ ਸੰਸਕਾਰਾਂ ਨੂੰ, ਪੈਸੇ ਦੇ ਨਾਲ ਹੈ ਜੋੜ ਦਿੱਤਾ
ਮੁਹੱਬਤਾਂ ਦਾ ਰਿਸ਼ਤਾ ਤਾਂ, ਦਿਲੋਂ ਹੀ ਤੋੜ ਦਿੱਤਾ

ਅਸੀਂ ਗੱਲ ਕਰਦੇ ਹਾਂ ਹਰਿਆਲੀ ਦੀ, ਪਰਿਵਾਰਾਂ ਦੀ ਖੁਸ਼ਹਾਲੀ ਦੀ
ਅਸੀਂ ਪੜ੍ਹ ਲਿਖ ਕੇ, ਕੁਖਾਂ ਨੂੰ ਕਬਰ ਬਣਾਉਣਾ ਸਿੱਖ ਲਿਆ
ਬੇਬਸ ਤੇ ਬੇਜੀਭੀ ਧੀਆਂ ਦਾ ਸਫਾਇਆ ਕਰਾਉਣਾ ਸਿੱਖ ਲਿਆ
ਧੀਆਂ ਨਾਲ ਹੀ ਵਧਦਾ ਜਹਾਨ ਹੈ, ਲੋਕੋ ਇਨ੍ਹਾਂ ਹੀ ਜੰਮਿਆ ਰਾਜਾਂ ਹੈ
ਬਜ਼ੁਰਗਾਂ ਦੀ ਇਸ ਦਲੀਲ ਨੂੰ, ਕਿਵੇਂ ਰੰਗ ਚੜ੍ਹਾਵਾ ਮੈਂ
ਇਸ ਪੜ੍ਹੀ ਲਿਖੀ ਪੀੜ੍ਹੀ ਨੂੰ, ਕਿਵੇਂ ਸਮਝਾਵਾਂ ਮੈਂ

ਸੱਸੀ, ਸੋਹਣੀ, ਹੀਰ ਦੀਆਂ ਗਾਥਾਵਾਂ ਦੇ ਅਸੀਂ ਪ੍ਰਚਾਰਕ ਹੋ ਗਏ ਹਾਂ
ਉਨ੍ਹਾਂ ਦੇ ਕਿੱਸੇ ਗਾ ਵੇਚ ਕੇ, ਅਸੀਂ ਵਪਾਰਕ ਜਿਹੇ ਹੋ ਗਏ ਹਾਂ
ਪਰ ਧੀ ਮੇਰੇ ਘਰ ਹੀਰ ਨਾ ਬਣ ਜੇ, ਇਹ ਚਿੰਤਾ ਮੈਨੂੰ ਵਡੜੀ ਹੈ
ਦੁਨੀਆ ਦੀ ਉਮਰ ਤਾਂ ਉਨੀ ਹੈ, ਔਰਤ ਦੀ ਹਸਤੀ ਜਦ ਦੀ ਹੈ

ਅਸੀਂ ਤਾਂ ਧਰਤੀ ਦੀ ਹਰਿਆਲੀ ਦੀ ਗੱਲ ਕਰਦੇ ਹਾਂ
ਰੁੱਖਾਂ ਤੇ ਕੁਖਾਂ ਨੂੰ ਮਿਟਾ ਕੇ, ਛਾਵਾਂ ਮਾਵਾਂ ਦੀ ਗੱਲ ਕਰਦੇ ਹਾਂ
ਉਜ਼ੋਨ ਲੇਅਰ ਨੂੰ ਲਾਤੀ ਟਾਕੀ, ਏ ਸੀ ਨਾਲ ਕੋਠੀ ਫੱਬਦੀ ਏ
ਇਸ ਸਹੂਲਤਾਂ ਦੇ ਪਰਦੇ ਨੂੰ, ਲੋਕ ਮਨਾਂ ਤੋਂ ਕਿਵੇਂ ਲਾਹਵਾਂ ਮੈਂ
ਇਸ ਪੜ੍ਹੀ ਲਿਖੀ ਜਿਹੀ ਪੀੜ੍ਹੀ ਨੂੰ ਕਿਵੇਂ ਸਮਝਾਵਾਂ ਮੈਂ

ਅਸਮਾਨੀ ਧੁਆਂ ਕਰ ਦਿੱਤਾ, ਖੇਤਾਂ ਵਿਚ ਅੱਗ ਅਸੀਂ ਲਾ ਦਿੱਤੀ
ਅੰਡਿਆਂ ਵਿਚ ਬੈਠੇ ਬੋਟਾਂ ਨੂੰ, ਭਾਜੜ ਜਿਹੀ ਅਸੀਂ ਪਾ ਦਿੱਤੀ
ਚਿੜੀਆਂ ਤੋਤੇ ਮੋਰ ਗਟਾਰਾਂ, ਲੱਭਿਆ ਨਾ ਕੀਤੇ ਲੱਭਦੇ ਨੇ
ਇਨ੍ਹਾਂ ਦੇ ਦਿਲ ਦੇ ਦਰਦ ਨੂੰ ਦੁਨੀਆ ਤਕ ਕਿਵੇਂ ਪਹੁੰਚਾਵਾਂ ਮੈਂ
ਇਸ ਪੜ੍ਹੀ ਲਿਖੀ ਜਿਹੀ ਪੀੜ੍ਹੀ ਨੂੰ ਕਿਵੇਂ ਸਮਝਾਵਾਂ ਮੈਂ

ਕੁਖਾਂ ਕੁੱਖਾਂ ਤਾਂ ਐਵੇ ਹੀ ਅਸੀਂ, ਕਬਰਾਂ ਬਣਾ ਦਿੱਤੀਆਂ
ਗੱਲ ਹਰਿਆਲੀ ਦੀ ਕਰਦੇ ਹਾਂ, ਜ਼ਮੀਨਾਂ ਵੀ ਅਸੀਂ ਗਵਾਂ ਦਿੱਤੀਆਂ
ਵਿਰਕ ਕਹੇ ਇਸ ਮਾਨਸ ਧੰਦੇ ਤੋਂ ਕਿਵੇਂ ਧਰਤ ਬਣਾਵਾਂ ਮੈਂ
ਇਸ ਪੜ੍ਹੀ ਲਿਖੀ ਜਿਹੀ ਪੀੜ੍ਹੀ ਨੂੰ ਕਿਵੇਂ ਸਮਝਾਵਾਂ ਮੈਂ