ਰਾਮ ਸੰਗੀਤ ਸਭਾ ਵਲੋਂ ਗਰੈਂਡ ਮਿਊਜ਼ੀਕਲ ਨਾਈਟ “ਪੀਆ ਤੂੰ ਅਬ ਤੋ ਆ ਜਾ” ਦੇ ਟਾਈਟਲ ਹੇਠ ਕਰਵਾਈ ਗਈ । ਡਾ. ਬਿੰਦੂ ਅਰੌੜਾ ਅਤੇ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਰਾਮ ਸੰਗੀਤ ਸਭਾ ਵਲੋਂ ਐਨ.ਜ਼ੇਡ.ਸੀ.ਸੀ (ਭਾਸ਼ਾ ਭਵਨ) ਪਟਿਆਲਾ ਵਿਖੇ ਬਿਤੇ ਦਿਨੀ ਪਹਿਲਾਂ ਸਵੇਰੇ 11H00 ਵਜੇ ਤੋਂ ਕੇਰੌਕੇ ਤੇ, ਅਤੇ ਫਿਰ ਸ਼ਾਮ 4H00 ਵਜੇ ਤੋਂ ਲਾਈਵ ਬੈਂਡ ਤੇ ਸੰਗੀਤਮਈ ਪੋ੍ਰਗਰਾਮ ਦਾ ਆਯੋਜਨ ਕੀਤਾ ਗਿਆ । ਜਿਥੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪਦਮ ਸ੍ਰ਼ੀ ਸਰਦਾਰ ਜਗਜੀਤ ਸਿੰਘ ਦਰਦੀ ਪਹੁੰਚੇ ਉਥੇ ਡਾ. ਸੁਧੀਰ ਵਰਮਾ, ਐਸ.ਪੀ. ਸਭਰਵਾਲ, ਡਾ. ਬੋਪਾਰਾਏ, ਭਗਵਾਨ ਦਾਸ ਗੁਪਤਾ, ਕਰਨਲ ਸੁਰਿੰਦਰ ਸਿੰਘ, ਸ੍ਰ: ਬਰਿੰਦਰ ਸਿੰਘ ਖੁੱਰਲ (ਪ੍ਰਧਾਨ ਰੌਇਲ ਪਟਿਆਲਾ ਕਲਚਰ ਐਂਡ ਵੈਲਫੇਅਰ ਸੌਸਾਇਟੀ, ਪਟਿਆਲਾ) ਤੋਂ ਇਲਾਵਾ ਸ਼ਹਿਰ ਦੀਆਂ ਹੋਰ ਨਾਮਵਰ ਸਖਸ਼ੀਅਤਾਂ ਸ਼ਾਮਲ ਸਨ । ਦੂਰੋਂ ਦੂਰੋਂ ਆਏ ਸੰਗੀਤਕਾਰਾਂ ਨੇ ਆਪਣੇ ਸੰਗੀਤ ਨਾਲ ਦਰਸ਼ਕਾਂ ਦਾ ਮੰਨ ਮੋਹ ਲਿਆ । ਡਾ. ਅਰੁਨ ਕਾਂਤ (ਚੰਡੀਗੜ੍ਹ) ਵਲੋਂ ਦਿੱਤੀਆਂ ਸੰਗੀਤ ਦੀਆਂ ਧੂੰਨਾ ਤੇ ਡਾ. ਸੁਮੰਗਲ ਅਰੋੜਾ ਅਤੇ ਹੂਨਰ ਦੇ ਡਿਊਟ ਅਤੇ ਮੇਡਮ ਅਰਵਿੰਦਰ ਕੌਰ ਅਤੇ ਕੈਲਾਸ਼ ਅਟਵਾਰ ਦੇ ਡਿਊਟ ਸੋਂਗ ਨੇ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ । ਡਾ. ਰਾਮ ਅਰੌੜਾ ਨੇ ਆਏ ਮਹਿਮਾਨਾ ਦਾ ਅਤੇ ਉਚੇਚੇ ਤੌਰ ਤੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਡ ਕੇ ਪਹੁੰਚੇ ਸ੍ਰ: ਜਗਜੀਤ ਸਿੰਘ ਦਰਦੀ ਦਾ ਦਿਲੋਂ ਧੰਨਵਾਦ ਕੀਤਾ । ਆਏ ਹੋਏ ਸਾਰੇ ਹੀ ਸੰਗੀਤਕਾਰਾਂ ਨੂੰ ਸਨਮਾਨ ਚਿੰਨ ਨਾਲ ਨਿਵਾਜਿਆ ਗਿਆ ।