ਕੱਲ ਬੈਠਦੇ ਸੀ ਆਪ ਧਰਨਿਆਂ ਉੱਤੇ
ਹੁਣ ਬੈਠਿਆ ਦੇ ਡਾਂਗਾ ਮਾਰਦੇ ਨੇ
ਕਹਿੰਦੇ ਸੀ ਮਸਲਾ ਰੋਜ਼ੀ ਦਾ ਹੈ
ਹੁਣ ਰੋਜ਼ੀ ਦਾ ਫਰਜ਼ ਉਤਾਰਦੇ ਨੇ

ਬੇਰੁਜ਼ਗਾਰ ਜਵਾਨੀ ਕਿੱਥੇ ਜਾਵੇ
ਬੁੱਢੇ ਮਾਪੇ ਇਹੋ ਵਿਚਾਰਦੇ ਨੇ
ਇਹ ਖੇਡ ਰਚਾਈ ਕਰਤੇ ਨੇ
ਕਹਕੇ ਆਗੂ ਪੱਲ੍ਹਾ ਝਾੜਦੇ ਨੇ

ਛੱਡ ਦੁਨੀਆਂ ਤੂੰ ਵੀ ਸਾਧ ਹੋ ਜਾ
ਜੋ ਡੇਰੇ ਵਿਚ ਮੌਜਾਂ ਮਾਰਦੇ ਨੇ
ਰਾਜੇ ਸੀਹ ਕਸਾਈ ਹੋਏ
ਜੋ ਡਾਢਾ ਕਹਰ ਗੁਜ਼ਾਰਦੇ ਨੇ

ਸਿੱਖਿਆ ਬਿਕਦੀ ਬੇਮੁੱਲ ਇੱਥੇ
ਤੇ ਕੁਝ ਰੋਟੀ ਲਈ ਤਰਲੇ ਮਾਰਦੇ ਨੇ
ਵੈਦਗੀ ਛੱਡ ਵੈਦ ਕਸਾਈ ਹੋਏ
ਮੁਰਦਿਆਂ ਦੀ ਚਮੜੀ ਉਤਰਦੇ ਨੇ
ਏ ਰੋਗ ਅਵੱਲਾ ਲਾ ਬੈਠਾ
“ਗ਼ੁਲਾਮ” ਤੂੰ ਦੁਨੀਆਂ ਦਾਰੀ ਦਾ
ਏਥੇ ਮਿਤ ਬਣਕੇ ਹੀ ਵੈਰੀ
ਖੰਜਰ ਸੀਨੇ ਵਿੱਚ ਨਿਤਾਰਦੇ ਨੇ

ਚੱਲ ਗੁਰੂ ਦੇ ਲੜ ਲਗੀਏ
ਜੋ ਜਿਆਂ ਨੂੰ ਭਵਜਲ ਤਾਰਦੇ ਨੇ
ਕਰ ਬੰਦਗੀ ਤੇ ਬੰਦਾ ਬਣ
ਬੰਦੇ ਹੀ ਕਾਜ਼ ਸੰਵਾਰਦੇ ਨੇ :ਗ਼ੁਲਾਮ