ਗੁਰੂ

ਸੁੱਤੇ  ਪਇਆ ਨੂੰ ਜਗਾਉਣਾ ਬੜਾ ਹੀ ਔਖਾ ਕੰਮ ਹੈ 

ਕਿਸੇ ਤੋਂ ਆਪਣੀ ਈਨ ਮਨਾਉਣਾ ਬੜਾ ਹੀ ਔਖਾ ਕੰਮ ਹੈ 

ਸੁਣ ਸੁਣ ਰੀਣੇ ਕੰਨ ਅਸਾਡੇ ਫਿਰ ਵੀ ਸਮਝ ਨਾ ਪੈਂਦੀ 

ਭੁੱਲੇ ਇਸ ਮੰਨ ਨੂੰ ਸਮਝਾਉਣਾ ਬੜਾ ਹੀ ਔਖਾ ਕੰਮ ਹੈ 

ਕਿੰਨੇ ਪੀਰ ਪੈਗੰਬਰ ਮੰਨੇ ਕਿੰਨੇ ਦੇਵ ਮਨਾਏ 

ਕਿੰਨੇ ਤੀਰਥ ਪੈਦਲ ਫਿਰਿਆ ਕਿੰਨੇ ਗੋਤੇ ਲਾਏ 

ਇਕ ਥਾਂ ਬਹਿ ਜਾ ਇਕ ਦਾ ਹੋਕੇ ਕਈਆਂ ਨੇ ਸਮਝਾਇਆ

ਪਰ ਇੱਕੋ ਨੂੰ ਗੁਰੂ ਬਣਾਉਣਾ ਬੜਾ ਹੀ ਔਖਾ ਕੰਮ ਹੈ 

ਇੱਕੋ ਵਰਗੇ ਦੇ ਫੁੱਲ ਨਹੀਂ ਹੁੰਦੇ ਇੱਕੋ ਵਰਗੇ ਬੂਟੇ 

ਇੱਕੋ ਵਰਗੀ ਮਤ ਨਹੀਂ ਹੁੰਦੀ ਕੁੱਝ ਸੱਚੇ ਕੁੱਝ ਝੂਠੇ 

ਏ ਜੋ ਖੇਡ ਰਚਾਇਆ ਕਰਤੇ, ਕਰਤਾ ਹੀ ਆਪ ਹੀ ਜਾਣੇ 

ਉਸ ਕਰਤੇ ਦਾ ਪਾਰ ਪਾਉਣਾ ਬੜਾ ਹੀ ਔਖਾ ਕੰਮ ਹੈ 

ਹਰ ਕੋਈ ਆਪਣੀ ਉਸਤਤਿ ਚਾਹੇ ਹਰ ਕੋਈ ਵਡਿਆਈ 

ਦੋ ਦਿਨ ਦਾ ਏ ਮੇਲਾ ਜ਼ਿੰਦਗੀ ਇੰਨੀ ਸਮਝ ਨਾ ਆਈ 

ਕੂਕਰ ਰਾਮ ਦਾ ਬਣ ਕੇ ਕਬੀਰ ਦਾਸ ਜੀ ਦੇ ਵਾਂਙੂ 

ਮੁਤੀਆ ਆਪਣਾ ਨਾਮ ਧਰਾਉਣਾ ਬੜਾ ਹੀ ਔਖ ਕੰਮ ਹੈ 

ਸੁਣ ‘ਗ਼ੁਲਾਮਾਂ’ ਚਾਕਰ ਬਣ ਜਾਵੇਂਗਾ ਜਿਸ ਦਿਨ ਗੋਬਿੰਦ ਦਾ 

ਉਸ ਦਿਨ ਸਾਰੀ ਖੇਡ ਬਦਲ ਜਾਉ ਦੇਰ ਨਾ ਹੋਣਾ ਨਿਮਖ ਦਾ 

ਜੋ ਵੀ ਚੜ੍ਹਿਆ ਜਹਾਜ ਗੁਰੂ ਦੇ ਬਹੁਰ ਨਾ ਭਵਜਲ ਫੇਰਾ


ਗੁਰੂ ਦੇ ਚਰਨਾਂ ਵਿਚ ਮਨ ਲਾਉਣਾ ਬੜਾ ਹੀ ਔਖਾ ਕੰਮ ਹੈ