- ਸੜਕਾਂ ਤੇ ਰੋੜੀ ਕੁੱਟਦੀ ਕੁੜੀਏ,
ਤੇਰੇ ਪੈ ਗਏ ਹੱਥੀਂ ਛਾਲੇ ਨੀਂ,
ਢਿੱਡ ਦੀ ਭੁੱਖ ਮਿਟਾਵਣ ਖਾਤਰ,
ਤੂੰ ਨਿੱਤ ਘਾਲਣਾ ਘਾਲੇਂ ਨੀਂ………. - ਨਾ ਕੋਈ ਤੇਰਾ ਪੱਕਾ ਘਰ ਹੈ,
ਨਾ ਕੋਈ ਤੇਰਾ ਟਿਕਾਣਾ ਹੈ,
ਜਿਥੇ ਵੀ ਮਿਲ ਗਈ ਜਗ੍ਹਾ ਨੀ ਤੈਨੂੰ,
ਥੱਕ ਹਾਰ ਸੋਂ ਜਾਣਾ ਹੈ -੨
ਨਾ ਕੋਈ ਸਧਰਾਂ,ਚਾਅ,ਉਮੰਗਾਂ,
ਬੱਸ ਵਕਤ ਨਾਂ ਖੁਦ ਨੂੰ ਢਾਲੇਂ ਨੀ,
ਸੜਕਾਂ ਤੇ ਰੋੜੀ ਕੁੱਟਦੀ ਕੁੜੀਏ…… - ਤੂੰ ਜੇਠ-ਹਾੜ ਦੀ ਧੁੱਪ ਨੂੰ ਜਰਦੀ,
ਵਿਚ ਮਜਬੂਰੀ, ਮਜ਼ਦੂਰੀ ਕਰਦੀ,
ਸੜਕਾਂ ਤੇ ਡੋਹਲੇਂ ਖੂਨ ਪਸੀਨਾ,
ਨਾ ਕਾਲਜ, ਨਾ ਸਕੂਲ ਚ ਪੜਦੀ,
ਤੇਰਾ ਧੁੱਪਾਂ ਨੇ ਰੰਗ ਕਾਲ਼ਾ ਕੀਤਾ,
ਨਿੱਤ ਹੁਸਨ ਆਪਣਾ ਗਾਲੇਂ ਨੀ,
ਸੜਕਾਂ ਤੇ ਰੋੜੀ ਕੁੱਟਦੀ ਕੁੜੀਏ……. - ਤੂੰ ਜਿਸ ਧਰਤੀ ਤੇ ਜਨਮ ਲਿਆ,
ਉਹ ਧਰਤੀ ਹੱਥ ਲੁਟੇਰਿਆਂ ਦੇ,
ਮਰਦੇ ਭੁੱਖ ਨਾਲ ਲੱਖਾਂ ਲੋਕ ਏਥੇ,
ਨਿੱਤ ਲੁੱਟ ਹੁੰਦੇ ਹੱਕ ਕਮੇਰਿਆਂ ਦੇ -੨
ਉਹਨਾਂ ਦੇ ਆਪਣੇ ਕਾਇਦੇ-ਕਨੂੰਨ ਏਥੇ,
ਖਾਂਦੇ ਵਾੜ ਨੂੰ ਵੀ ਰਖਵਾਲੇ ਨੀਂ,
ਸੜਕਾਂ ਤੇ ਰੋੜੀ ਕੁੱਟਦੀ ਕੁੜੀਏ…… - ਭਾਂਵੇ ਵੈਰੀ ਕਿਰਤੀ ਦਾ ਸੰਸਾਰ ਕੁੜੇ,
ਪਰ ਤੂੰ ਹਿੰਮਤ ਨਾ ਹਾਰ ਕੁੜੇ,
ਮੰਗ ਆਪਣੇ ਹਿੱਸੇ ਦੀ ਆਜ਼ਾਦੀ ਤੂੰ,
ਕਰ ਸੁਪਨੇ ਸਾਕਾਰ ਕੁੜੇ -੨
ਤੇਰੀ ਮਿਹਨਤ ਨੂੰ ਹਥਿਆਰ ਬਣਾ,
ਕਰ ਜ਼ਿੰਦਗੀ ਵਿਚ ਉਜਾਲੇ ਨੀਂ,
ਸੜਕਾਂ ਤੇ ਰੋੜੀ ਕੁੱਟਦੀ ਕੁੜੀਏ,
ਤੇਰੇ ਪੈ ਗਏ ਹੱਥੀਂ ਛਾਲੇ ਨੀਂ…….. ✍️ ਰਚਨਾਂ ✍️
(ਪਰਮਜੀਤ ਲਾਲੀ)
@98962-43038@
IFRAME SYNC
728x90
728x90_1
IFRAME SYNC
728x90
728x90_1
IFRAME SYNC
ਸੜਕਾਂ ਤੇ ਰੋੜੀ ਕੁੱਟਦੀ ਕੁੜੀ ਦਾ ਗੀਤ: ਪਰਮਜੀਤ ਲਾਲੀ
Related Posts
निसान हूँ, मैं किसान हूँ, परेशान हूँ: आदर्श पाण्डेय
सब कहते मै किसान ,मै देश की शानदिन रात करता काम नहीं करता कभी आराममै मानवता का सच्चा सेवक श्रम से गहरा नातासह कर गर्मी धूप को फसल अपनी उगाता।बस…
अपनी कहानी: प्रभात राजपूत “राज” गोंडवी
ये जिंदगी हर मोड़ पर मेरा ही मजाक बनाती रही,न जाने क्यूं,हर दिन,हर पल मुझे ही तड़पती रही। ऐ जिन्दगी बता हर बार मेरा ही इम्तिहान क्यों लेती है,हर बार…