..ਫੋਜੀ ਵੀਰਾਂ ਦੀ ਸ਼ਹੀਦੀ ਤੇ……
ਅੱਗ ਤੋਂ ਜੇ ਕੋਈ ਸਰਦਾਰ ਮਾਰਨਾ ਮੈਦਾਨ-ਏ-ਜੰਗ ਲਲਕਾਰਿਆ ਕਰੋ
ਗਿੱਦੜਾਂ ਦੇ ਵਾਗੂੰ ਇਹਨੂੰ ਲੁਕ ਲੁਕ ਕੇ ਛੁਰੇ ਪਿਠ ਚ ਨਾ ਮਾਰਿਆ ਕਰੋ।
1.ਵਾਰ ਵਾਰ ਦੁਨੀਆਂ ਤੇ ਸੂਰਮੇ ਨਹੀ ਜੰਮਦੇ।
ਦੇਸ਼ ਦੇ ਸਿਪਾਹੀ ਮੇਰੇ ਦੇਸ਼ ਦੇ ਹੀ ਕੰਮ ਦੇ ।
ਹੱਥਾਂ ਵਿੱਚ ਫੜ ਕੇ ਬੇਗਾਨੀਆਂ ਬੰਦੂਕਾਂ ਐਵੇਂ ਝੱਲ ਨਾ ਖਿਲਾਰਿਆ ਕਰੋ।
ਅੱਗੇ ਤੋਂ………
2.ਛੋਟੇ ਹੁੰਦੇ ਸੱਚ ਲਿਖ ਪੜ੍ਹ ਕੇ ਸੁਣਾਉਂਦੇ ਰਹੇ।
ਰੰਗਿਆ ਬਸੰਤੀ ਚੋਲਾ ਉੱਚੀ-ਉੱਚੀ ਗਾਉਂਦੇ ਰਹੇ।
ਤੁਸੀਂ ਆਪਣੇ ਭਰਾਵਾਂ ਨੂੰ ਫਿਰੋਂ ਮਾਰਦੇ ਸੱਚ ਸਵੀਕਾਰਿਆ ਕਰੋ।
ਅੱਗੇ ਤੋਂ……..
3.ਅਸੀਂ ਝਕਦੇ ਨਹੀ ਡਰਦੇ ਨਹੀਂ ਸਿਰ ਨੀਵਾਂ ਕਰ ਦੇ ਨਹੀਂ।
ਤੇਰੇ ਵਾਂਗ ਪਿੱਠ ਪਿੱਛੇ ਕਦੇ ਛੂਰਾ ਵਾਰ ਕਰਦੇ ਨਹੀਂ।
ਜੇ ਤੁਸੀਂ ਆਪੁਣਾ ਚਲਾਉਣਾ ਸਿੱਕਾ ਦੁਨੀਆਂ ਤੇ ਖੜ੍ਹ ਕੇ ਵੰਗਾਰਿਆ ਕਰੋ।
ਅੱਗੇ ਤੋਂ…….
4.ਪੁੱਤ ਮਾਪਿਆਂ ਦਾ ਕੱਲਾ ਬਾਪੂ ਫੋਜੀ ਅਖਵਾਉਂਦਾ ਸੀ।
ਸ਼ੇਰ ਜਿਹਾ ਪੁੱਤ ਬਾਪੂ ਲਾਂਬੂ ਕਿਵੇਂ ਲਾਉਂਦਾ ਸੀ।
ਉਹਦੇ ਬਾਪੂ ਵਾਂਗ ਖੜ੍ਹ ਕੇ ਸਟੇਜ ਤੇ ਪਟ ਤੇ ਥਾਪੀ ਮਾਰਿਆ ਕਰੋ।
ਅੱਗੇ ਤੋਂ……
ਅੰਗਰੇਜ਼ ਵਿਰਕ ਨੂੰ ਵੀ ਯਾਰੋ ਐਸੇ ਮਾਪਿਆਂ ਦੀ ਭੁੱਖ ਆ।
ਚਲੋਂ ਕਰੀਏ ਸਲਾਮ ਕਿਹੜੀ ਮਾਂ ਦੀ ਉਹ ਕੁੱਖ ਆ।
ਲਾਸ਼ਾਂ ਆਉਂਦੀਆਂ ਤਰੱਗੇਂ ਚ ਲਪੇਟੀਆਂ ਖੜ੍ਹ ਸਤਿਕਾਰਿਆ ਕਰੋ।
ਅੱਗੇ ਤੋਂ……..