ਸਤਿ ਸ਼੍ਰੀ ਅਕਾਲ ਬੁੱਲਾ ਕੇ,
ਗੱਲ ਛੇਤੀ ਨਾਲ ਅੱਗੇ ਤੋਰੀ ਆ।
ਕੀ ਤੇਰੇ ਸ਼ਹਿਰ ਵੀ,
ਖੇਤੋਂ ਪੱਠੀਆ ਦੀ ਹੁੰਦੀ ਚੋਰੀ ਆ।
ਕੀ ਤੇਰੇ ਸ਼ਹਿਰ ਵੀ ਜੱਟ ਫਾਹੇ ਲੈਂਦਾ,
ਤੰਗ ਹੋ ਕੇ ਕਰਜ਼ੇ ਤੋਂ।
ਕੀ ਤੇਰੇ ਸ਼ਹਿਰ ਜਵਾਕ ਕੱਢਣ ਪਕੌੜੇ,
ਪਾਸ ਹੋ ਕੇ ਅੱਵਲ ਦਰਜੇ ਤੋਂ।
ਕੀ ਤੇਰੇ ਸ਼ਹਿਰ ਵੀ ਕੁੱਖਾਂ ਦੇ ਵਿਚ,
ਮਾਰਦੇ ਧੀਆਂ ਨੂੰ।
ਕੀ ਤੇਰੇ ਸ਼ਹਿਰ ਵੀ ਦਾਜ ਲਈ,
ਤੇਲ ਪਾ ਸਾੜਦੇ ਧੀਆਂ ਨੂੰ।
ਕੀ ਤੇਰੇ ਸ਼ਹਿਰ ਖਿਡਾਰੀ ਹੱਕਾਂ ਲਈ,
ਕਦੇ ਬੈਠੇ ਧਰਨੇ ਤੇ।
ਕੀ ਤੇਰੇ ਸ਼ਹਿਰ ਮਿਲਣ ਸਜ਼ਾਵਾਂ,
ਗੱਲ ਸੱਚ ਦੀ ਕਰਨੇ ਤੇ।
ਤੇਰੇ ਸ਼ਹਿਰ ਦੇ ਜਥੇਦਾਰ ਵੀ,
ਸੁਣਿਆ ਭੁੱਖੇ ਚੌਧਰ ਦੇ।
ਸੇਵਾ ਬੱਸ ਵਿਖਾਵਾ ਚਿਤ ਇਨ੍ਹਾਂ ਦੇ,
ਬੱਸ ਗੋਲਕ ਲਈ ਓਦਰ ਦੇ।
ਕੀ ਤੇਰੇ ਸ਼ਹਿਰ ਵੀ ਧਰਮ ਜਾਤ ਤੇ,
ਕਦੇ ਹੁੰਦੀ ਲੜਾਈ ਆ।
ਕੀ ਤੇਰੇ ਸ਼ਹਿਰ ਵੀ ਰਿਸ਼ਵਤ ਲੈਕੇ,
ਅਫਸਰ ਝੂਠੀ ਕਰਦੇ ਸੁਣਵਾਈ ਆ।
ਕੀ ਤੇਰੇ ਸ਼ਹਿਰ ਵੀ ਪੈਰ ਦੀ ਜੁੱਤੀ,
ਕਿਹਦੇ ਔਰਤ ਨੂੰ।
ਕੀ ਤੇਰੇ ਸ਼ਹਿਰ ਵੀ ਹੋਣ ਸਲਾਮਾਂ,
ਉੱਚੇ ਰੁਤਬੇ ਦੌਲਤ ਸ਼ੌਹਰਤ ਨੂੰ।
ਤੂੰ ਵੀ ਦਿਲ ਕੁੰਡੀਆਂ ਖੋਲ,
ਦੱਬਕੇ ਰੱਖ ਨਾ ਚਾਵਾਂ ਨੂੰ।
ਅੱਜ ਵੀ ਰਹਿੰਦੀ ਉਡੀਕ ਤੇਰੀ,
ਟਾਹਲੀ ਪਿੰਡ ਦਿਆ ਰਾਵਾਂ ਨੂੰ।
ਸਾਂਤੋ ਸ਼ਹਿਰ ਤੇਰੇ ਕਿਥੋਂ ਆਇਆ ਜਾਣਾ,
ਸਾਨੂੰ ਦੂਰ ਲੱਗੇ ਲੁਧਿਆਣਾ।
ਉਂਝ ਵੀ ਸ਼ਹਿਰ ਨੂੰ ਜਾਣਾ,
ਬਣ ਗਈ ਗੱਲ ਮੁੱਕਦਰ ਦੀ।
ਮੀਤ ‘ ਨੂੰ ਔਖੀ ਟੱਪਣੀ,
ਇਥੇ ਹੱਦ ਜਲੰਧਰ ਦੀ।
ਟਾਹਲੀ ਵਾਲਾ ਮੀਤ’
9878480085