Site icon साहित्यशाला

ਉਮੰਗ ਸੰਸਥਾਂ ਦੇ ਵਾਲੰਟੀਅਰਾਂ ਨੇ ਵੱਡੀ ਨਦੀ ਤੇ ਜਾਮ ਖਲਵਾਉਣ ਦੀ ਸੰਭਾਲੀ ਕਮਾਨ- ਬਡੂੰਗਰ, ਅਰਵਿੰਦਰ

WhatsApp Image 2023-07-15 at 7.52.32 AM

ਪਟਿਆਲਾ 12 ਜੁਲਾਈ ( ) ਉਮੰਗ ਵੈਲਫੇਅਰ ਫਾਊਂਡੇਸ਼ਨ ਵੱਲੋਂ ਲੋੜਵੰਦ ਲੋਕਾਂ ਲਈ ਬਚਾਅ ਕਾਰਜਾਂ ਦੇ ਨਾਲ ਖਾਣ ਪੀਣ ਅਤੇ ਜਰੂਰਤ ਦਾ ਸਾਮਾਨ ਦਾ ਇੰਤਜਾਮ ਕਰ ਜਰੂਰਤਮੰਦ ਲੋਕਾਂ ਕੋਲ ਪਹੁੰਚਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾ ਵੱਡੀ ਨਦੀ ਵਿੱਚ ਵਧੇ ਪਾਣੀ ਕਾਰਨ ਨੁਕਸਾਨੇ ਗਏ ਲੋੜਵੰਦ ਲੋਕਾਂ ਲਈ ਪ੍ਰਸ਼ਾਸ਼ਨ ਲਗਾਤਾਰ ਹਰ ਸੰਭਵ ਕਾਰਜ ਕਰ ਰਿਹਾ ਹੈ ਉੱਥੇ ਹੀ ਉਮੰਗ ਵੈਲਫੇਅਰ ਫਾਉਂਡੇਸ਼ਨ ਵੀ ਵੱਡੀ ਦੇ ਨੇੜਲੇ ਲੋਕਾਂ ਲਈ ਰਾਸ਼ਨ, ਪਾਣੀ, ਅਤੇ ਹੋਰ ਜਰੂਰਤ ਦਾ ਸਾਮਾਨ ਲੋੜਵੰਦ ਲੋਕਾਂ ਨੂੰ ਮੁਹਈਆ ਕਰਵਾ ਕਰਵਾ ਰਹੀ ਹੈ।

ਉਮੰਗ ਸੰਸਥਾਂ ਦੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਅਤੇ ਪ੍ਰਧਾਨ ਅਰਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਬੀਤੇ ਦਿਨੀ ਪਟਿਆਲਾ ਤੋਂ ਚੰਡੀਗੜ ਜਾਣ ਵਾਲੇ ਰਸਤੇ ਵਿੱਚ ਵੱਡੀ ਨਦੀ ਦੇ ਨੇੜੇ ਬਣੇ ਪੁਲ ਵਿੱਚ ਦਿੱਕਤ ਆਉਣ ਕਾਰਨ ਆਣ ਜਾਣ ਵਾਲਾ ਰਸਤਾ ਪੂਰੀ ਤਰਾਂ ਨਾਲ ਬੰਦ ਕਰ ਦਿੱਤਾ ਗਿਆ ਸੀ। ਜਿਸ ਨਾਲ ਸਾਰੀ ਆਵਾਜਾਈ ਵੱਡੀ ਦੇ ਨਾਲ ਲੱਗਦੀ ਸੜਕ ਤੋਂ ਹੋ ਕੇ ਸਰਹਿੰਦ ਅਤੇ ਰਾਜਪੁਰਾ ਰੋਡ ਤੇ ਜਾ ਰਹੀ ਸੀ। ਜਿਸ ਨਾਲ ਲਗਾਤਾਰ ਵੱਡਾ ਜਾਮ ਲੱਗ ਰਿਹਾ ਸੀ, ਪਰ ਸਵੇਰ ਤੜਕ ਤੋਂ ਹੀ ਉਮੰਗ ਟੀਮ ਨੇ ਆਵਾਜਾਈ ਨੂੰ ਦੁਰਸਤ ਅਤੇ ਕਿਸੇ ਵੀ ਕਿਸਮ ਨਾਲ ਜਾਮ ਨਾਂ ਲੱਗਣ ਲਈ ਕਮਾਨ ਸਾਂਭੀ ਹੋਈ ਹੈ। ਦੋਹਾਂ ਨੇ ਖਾਸ ਤੌਰ ਤੇ ਕਿਹਾ ਕਿ ਅੰਬੂਲੈਂਸ, ਕੈਸ਼ ਵੈਨ ਗੱਡੀਆਂ, ਐਮਰਜੈਂਸੀ ਕਾਰਨ ਜਾਣ ਵਾਲੇ ਵਿਅਕਤੀ ਤੋਂ ਇਲਾਵਾ ਆਮ ਵਿਅਕਤੀ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਲ ਨਹੀ ਆ ਰਹੀ। ਇਸ ਮੌਕੇ ਸੰਸਥਾਂ ਦੇ ਹੋਰਨਾਂ ਮੈਬਰਾਂ ਤੋਂ ਇਲਾਵਾ ਅਨੁਰਾਗ ਅਚਾਰਿਆ, ਪਰਮਜੀਤ ਸਿੰਘ, ਰਜਿੰਦਰ ਸਿੰਘ ਲੱਕੀ, ਡਾ ਗੁਰਦੀਪ, ਹਿਮਾਨੀ, ਗੋਲਡੀ, ਵਿਕਰਮ, ਸੰਦੀਪ ਕੁਮਾਰ, ਡਾ ਗਗਨਪ੍ਰੀਤ ਕੌਰ ਨੇ ਵੱਡੀ ਨਦੀ ਤੇ ਜਾਮ ਖੁਲਵਾਉਣ ਦੀ ਡਿਊਟੀ ਨਿਭਾਈ।

                   ਉਨਾਂ ਸਾਂਝੇ ਤੌਰ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਮਾਂ ਘਰਾਂ ਵਿੱਚ ਬੈਠਣ ਦੀ ਬਜਾਏ ਬਾਹਰ ਨਿੱਕਲ ਕੇ ਲੋੜਵੰਦ ਲੋਕਾਂ ਦੀ ਹਰ ਤਰੀਕੇ ਨਾਲ ਮਦਦ ਕਰਨ ਦੀ ਹੈ ਤਾਂ ਜ਼ੋ ਕੋਈ ਵੀ ਵਿਅਕਤੀ ਭੁੱਖਾ ਨਾ ਸੋਵੇ। ਇਸ ਦੇ ਨਾਲ ਹੀ ਲੋੜਵੰਦ ਲੋਕਾਂ ਲਈ ਮੈਡੀਕਲ ਕੈਂਪ ਦੀ ਵੀ ਸੁਵਿਧਾ ਦਾ ਇੰਤਜਾਮ ਕੀਤਾ ਜਾ ਰਿਹਾ ਹੈ

hindi

उमंग संस्थान के स्वयंसेवकों ने बड़ी नदी पर जाम खुलवाने का बीड़ा उठाया – बडूंगर , अरविंदर
पटियाला 12 जुलाई ( )उमंग वेलफेयर फाउंडेशन जरूरतमंद लोगों के लिए भोजन और जरूरतों के सामान के साथ-साथ बचाव अभियान की व्यवस्था कर रहा है और जरूरतमंद लोगों तक पहुंचा रहा है। गौरतलब है कि कुछ दिनों पहले बड़ी नदी में पानी बढ़ने के कारण नुक़्साने गए जरूरतमंद लोगों के लिए प्रशासन लगातार हर संभव काम कर रहा है, वहीं उमंग वेलफेयर फाउंडेशन ने भी जरूरतमंद लोगों को राशन, पानी और अन्य जरूरत का सामान मुहैया कराया.
उमंग संस्थाओं के चेयरमैन हरदीप सिंह बडूंगर और अध्यक्ष अरविंदर सिंह ने संयुक्त रूप से कहा कि कल बड़ी नदी के पास बने पुल में खराबी के कारण पटियाला से चंडीगढ़ जाने का रास्ता पूरी तरह से बंद हो गया था. जिसके चलते सारा ट्रैफिक बड़े के साथ लगती सड़क से होकर सरहिंद और राजपुरा रोड पर जा रहा था। जिसके कारण बड़ा ट्रैफिक जाम लग गया, लेकिन सुबह से ही उमंग टीम ने ट्रैफिक को सुचारू बनाए रखा और किसी भी तरह से जाम नहीं लगा। दोनों ने विशेष रूप से कहा कि एंबुलेंस, कैश वैन वाहन, आपात स्थिति में जाने वाले व्यक्ति के साथ साथ आम व्यक्ति को भी किसी प्रकार की परेशानी नहीं हो रही है. इस अवसर पर संस्थान के अन्य सदस्यों के अलावा अनुराग आचार्य, परमजीत सिंह, राजिंदर सिंह लक्की, डॉ. गुरदीप, हिमानी, गोल्डी, विक्रम, संदीप कुमार, डॉ. गगनप्रीत कौर ने बड़ी नदी पर जाम को खोलने का कर्तव्य निभाया।
उन्होंने संयुक्त रूप से लोगों से अपील की कि यह समय घर पर बैठने के बजाय बाहर निकलने और जरूरतमंद लोगों की हर तरह से मदद करने का है ताकि कोई भूखा न सोए. साथ ही जरूरतमंद लोगों के लिए मेडिकल कैंप की सुविधा भी उपलब्ध करायी जा रही है

FacebookTwitterEmailWhatsAppLinkedIn
Exit mobile version