Site icon साहित्यशाला

ਮੁਲਕ ਦੇ ਅੰਨਦਾਤਾ ਪਿੰਡਾਂ ਵਾਲਿਆਂ ਦੀ ਮੁਸ਼ਕਲ ਚ ਸਾਥ ਦੇਣ ਲਈ ਬਣੀਏ ਮੋਹਰੀ – ਚੇਅਰਮੈਨ ਹਡਾਣਾ

WhatsApp Image 2023-07-15 at 7.52.32 AM (1)

ਪਟਿਆਲਾ 14 ਜੁਲਾਈ ( ) ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪਿੰਡਾਂ ਦੀ ਤਾਜਾ ਸਥਿਤੀ ਦਾ ਜਾਇਜਾ ਲੈਣ ਲਈ ਵੱਖ ਵੱਖ ਖੇਤਰਾਂ ਦਾ ਦੌਰਾ ਕੀਤਾ ਅਤੇ ਹਰ ਵਰਗ ਦੇ ਵਿਅਕਤੀ ਨੂੰ ਮੁਲਕ ਦੇ ਅੰਨਦਾਤਾ ਪਿੰਡਾਂ ਵਾਲਿਆਂ ਦੀ ਮੁਸ਼ਕਲ ਸਮੇਂ ਚ ਸਾਥ ਦੇਣ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਪਟਿਆਲਾ ਦੇ ਸ਼ਹਿਰੀ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਾਫੀ ਨੁਕਸਾਨ ਹੋਇਆ, ਜਿਸ ਮਗਰੋਂ ਨੇੜਲੇ ਲੱਗਦੇ ਪਿੰਡਾਂ ਦੇ ਲੋਕਾਂ ਨੇ ਖਾਣ ਪੀਣ ਅਤੇ ਹੋਰ ਸਾਮਾਨ ਨਾਲ ਪਟਿਆਲਾ ਦੇ ਨੁਕਸਾਨੇ ਇਲਾਕੇ ਦੇ ਲੋਕਾਂ ਦੀ ਮੋਹਰੀ ਬਣ ਕੇ ਮਦਦ ਕੀਤੀ।
ਹਡਾਣਾ ਨੇ ਕਿਹਾ ਕਿ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਜ਼ੋ ਦੇਵੀਗੜ ਅਤੇ ਹੋਰ ਪਿੰਡਾ ਦੇ ਨਾਲ ਲਗਦੀਆ ਨਹਿਰਾ ਵਿੱਚ ਪਾਣੀ ਛੱਡਿਆ ਗਿਆ ਹੈ, ਉਸ ਨਾਲ ਜਿੱਥੇ ਬੀਜੀ ਗਈ ਪਨੀਰੀ, ਖਾਣ ਪੀਣ ਦੇ ਸਾਮਾਨ ਦੀ ਕਿੱਲਤ, ਡੰਗਰਾਂ ਲਈ ਪੱਠੇ, ਤੂੜੀ ਆਦਿ ਦੀ ਕਿੱਲਤ ਤੋਂ ਇਲਾਵਾ ਹੋਰ ਕਾਫੀ ਨੁਕਸਾਨ ਹੋਇਆ ਹੈ। ਜਿਸ ਲਈ ਪ੍ਰਸ਼ਾਸ਼ਨ ਹਰ ਤਰ੍ਹਾਂ ਦੀ ਮਦਦ ਕਰਨ ਲਈ ਤੱਤਪਰ ਹੈ। ਪਰ ਹੁਣ ਹਰ ਵਰਗ ਦੇ ਲੋਕਾਂ ਦਾ ਮੁਢਲੀ ਫਰਜ਼ ਬਣਦਾ ਹੈ ਕਿ ਮੁਲਕ ਦਾ ਢਿੱਡ ਭਰਨ ਵਾਲੇ ਕਿਸਾਨ ਦੀ ਮੋਹਰੀ ਬਣ ਕੇ ਮਦਦ ਕਰੀਏ।
ਇਸ ਮੋਕੇ ਹਡਾਣਾ ਨੇ ਜਿੱਥੇ ਆਪਣੀ ਟੀਮ ਨਾਲ ਜਾ ਕੇ ਡੰਗਰਾਂ ਲਈ ਪੱਠੇ ਅਤੇ ਹੋਰ ਖਾਣ ਦੇ ਸਾਮਾਨ ਪਿੰਡਾਂ ਵਿੱਚ ਪਹੁੰਚਾਇਆ ਉਥੇ ਹੀ ਆਪ ਖੁਦ ਅਪਣੇ ਖੇਤਾਂ ਚ ਦੋ ਏਕੜ ਦੇ ਕਰੀਬ ਪਨੀਰੀ ਕਿਸਾਨਾਂ ਲਈ ਫ੍ਰੀ ਸੇਵਾ ਵਜੋਂ ਬੀਜ ਦਿੱਤੀ ਹੈ ਉਥੇ ਹੀ ਹੌਰ ਕਿਸਾਨਾ ਨੂੰ ਵੀ ਬੇਨਤੀ ਕੀਤੀ ਕਿ ਜਿਨ੍ਹਾਂ ਦੀਆ ਜ਼ਮੀਨਾਂ ਉਚੀਆ ਹਨ, ਉਹ ਵੀ ਹੜ ਪੀੜਿਤ ਕਿਸਾਨਾ ਲਈ ਪਨੀਰੀ ਬੀਜਣ ਅਤੇ ਪਸੂਆ ਲਈ ਚਾਰਾ ਮੁੱਹਈਆ ਕਰਵਾ ਕੇ ਆਪਣੇ ਕਿਸਾਨ ਹੋਣ ਦਾ ਮੁਢਲਾ ਫਰਜ ਅਦਾ ਕਰਨ । ਉਹਨਾਂ ਇਸ ਦੇ ਨਾਲ ਹੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਖਾਸ ਕਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾ, ਯੂਥ ਕਲੱਬਾਂ ਅਤੇ ਹੋਰਨਾਂ ਨੂੰ ਹੜ ਨਾਲ ਨੁਕਸਾਨੇ ਪਿੰਡਾਂ ਵਿੱਚ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ।​

देश के अन्नदाताओं की कठिनाइयों में मदद करने ​के लिए बने मोहरी – अध्यक्ष ​​​​​हड़ाना
पटियाला, 14 जुलाई ( ) पीआरटीसी के चेयरमैन रणजोध सिंह ​हड़ाना ने अलग-अलग इलाकों का दौरा कर गांवों की ताजा स्थिति का जायजा लिया और हर वर्ग के लोगों से अपील की कि वे मुश्किल समय में​ देश के अन्नदाता​ ग्रामीणों का साथ दें। गौरतलब है कि कुछ दिन पहले ही पानी का स्तर बढ़ने से पटियाला के शहरी इलाकों में काफी नुकसान हुआ था, जिसके बाद आसपास के गांवों के लोगों ने पटियाला के क्षतिग्रस्त इलाके के लोगों की ​​भोजन और अन्य सामान.​ दे कर ​​मदद की थी. ​
​​हड़ाना ने बताया कि बांध में जल स्तर बढ़ने से देवीगढ़ के पास नेहरा व अन्य गांवों में पानी छोड़े जाने से खेतों में लगी फसलों, खाने-पीने​ का समान, पशुओ के लिए​ ​ हरा चारा ​आदि की कमी होने के साथ ही काफी अधिक नुकसान हुआ है. किया गया। जिसके लिए प्रशासन हर तरह से मदद करने को तैयार है. लेकिन अब देश का पेट भरने वाले किसानों की मदद करना हर वर्ग के लोगों का प्राथमिक कर्तव्य है।
इस मोके ​हड़ाना ने जहां अपनी टीम के साथ जाकर गांवों में हरा चारा और अन्य खाद्य सामग्री पहुंचाई, वहीं उन्होंने खुद अपने खेतों में लगभग दो एकड़ पनीरी किसानों के लिए मुफ्त सेवा के रूप में बीज दिए हैं। इस के साथ उन्होंने और लोगो को विनती की कि वह भी बाढ़ प्रभावित किसानों के लिए धान की रोपाई और गाओ, भेंसो के लिए हरा चारा चारा उपलब्ध कराकर किसान होने का अपना मूल कर्तव्य निभाय । उन्होंने प्रशासनिक अधिकारियों और विशेषकर उपायुक्त साक्षी साहनी के साथ-साथ सामाजिक सेवा संगठनों, युवा क्लबों और अन्य से बाढ़ से क्षतिग्रस्त गांवों में हर संभव सहायता प्रदान करने की अपील की।

FacebookTwitterEmailWhatsAppLinkedIn
Exit mobile version