ਰੌਆਇਲ ਪਟਿਆਲਾ ਕਲਚਰ ਐਂਡ ਵੈਲਫੇਅਰ ਸੋਸਾਇਟੀ ਵਲੋਂ ਮੈਗਾ ਸਿੰਗਿੰਗ ਮੁਕਾਬਲੇ, ਡਾ. ਅਰੂਨ ਕਾਂਤ ਦੇ ਸੰਗੀਤ ਨਿਰਦੇਸ਼ਕ ਹੇਠ 1 ਅਕਤੂਬਰ 2023 ਨੂੰ ਕਰਵਾਇਆ ਜਾ ਰਿਹਾ ਹੈ । ਕੱਲਬ ਦੇ ਪੈ੍ਜ਼ੀਡੈਂਟ ਸ੍ਰ: ਬਰਿੰਦਰ ਸਿੰਘ ਖੁੱਰਲ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਇਸ ਮੈਗਾ ਸਿੰਗਿੰਗ ਮੁਕਾਬਲੇ ਦਾ ਪਹਿਲਾ ਅਡੀਸ਼ਨ ਭਾਸ਼ਾ ਭਵਨ, ਪਟਿਆਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪਟਿਆਲੇ ਤੋਂ ਇਲਾਵਾ ਹੋਰ ਸ਼ਹਿਰਾਂ ਤੋਂ ਵੀ 45 ਪ੍ਰਤੀਯੌਗੀਆਂ ਨੇ ਭਾਗ ਲਿਆ । ਇਨ੍ਹਾਂ ਪ੍ਰਤੀਯੌਗੀਆਂ ਨੂੰ ਜੱਜ ਕਰਨ ਲਈ ਉਚੇਚੇ ਤੋਰ ਤੇ ਲੁਧਿਆਣੇ ਤੋਂ ਮਸ਼ਹੂਰ ਗਜ਼ਲ ਸਿੰਗਰ ਸ੍ਰੀ ਰਣਧੀਰ ਕੰਵਲ ਨੂੰ ਬਲਾਇਆ ਗਿਆ, ਜੋ ਇਨ੍ਹਾਂ ਵਿਚੋਂ ਸੁਰ ਤਾਲ ਵਿੱਚ ਗਾਉਣ ਵਾਲਿਆਂ ਨੂੰ ਦੁਜੇ ਅਡੀਸ਼ਨ ਲਈ ਚੁਣਗੇ । ਪਹਿਲੇ ਅਡੀਸ਼ਨ ਵਿਚੋਂ ਚੁਣੇ ਗਏ ਸੰਗੀਤਕਾਰਾਂ ਦੇ ਨਾਂ ਕਲਬ ਦੇ ਚੇਅਰਮੈਨ ਡਾ. ਬ੍ਰਿਜੇਸ਼ ਮੌਦੀ, ਵਾਇਸ ਪ੍ਰੈਜ਼ੀਡੈਂਟ ਲਖਵੀਰ ਸਿੰਘ, ਮੈਂਬਰ ਪਵਨ ਕਾਲੀਆ ਅਤੇ ਪ੍ਰਵੀਨ ਸਿੰਘ ਵਲੋਂ ਘੌਸਿ਼ਤ ਕੀਤੇ ਜਾਣਗੇ ਅਤੇ ਨਾਲ ਹੀ ਉਨ੍ਹਾਂ ਵਲੋਂ ਮੈਗਾ ਸਿੰਗਿੰਗ ਮੁਕਾਬਲੇ ਦਾ ਦੂਜਾ ਅਡੀਸ਼ਨ ਮਿਤੀ: 29—7—2023 ਨੂੰ ਕਰਵਾਉਣ ਦੀ ਵੀ ਘੌਸ਼ਣਾ ਕੀਤੀ ਗਈ ।