Site icon साहित्यशाला

ਮਹੀਨਾਵਾਰ ਸਾਹਿਤਕ ਸਮਾਗਮ: ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ.) ਪਟਿਆਲਾ

WhatsApp Image 2023-06-17 at 1.59.41 PM

ਸਤਿਕਾਰਯੋਗ ਕਲਮਕਾਰ/ਅਦੀਬ ਦੋਸਤੋ ! ਆਪ ਸਭ ਨੂੰ ਸਨਿਮਰ ਬੇਨਤੀਆਂ ਹਨ ਕਿ ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ.) ਪਟਿਆਲਾ ਵੱਲੋਂ ਮਿਤੀ 18 ਜੂਨ 2023 (ਦਿਨ ਐਤਵਾਰ) ਨੂੰ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਵਿਖੇ ਆਪਣਾ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ। ਡਾ. ਜੀ ਐੱਸ ਅਨੰਦ ਜੀ ਦੀ ਪ੍ਰਧਾਨਗੀ ਹੇਠ ਹੋਣ ਵਾਲੇ ਇਸ ਸਮਾਗਮ ਵਿੱਚ ਸਾਹਿਤਕ ਰਚਨਾਵਾਂ ਦਾ ਅਦਾਨ ਪ੍ਰਦਾਨ ਹੋਵੇਗਾ ਅਤੇ ਰਚਨਾਕਾਰ ਦੀ ਕਾਵਿ-ਦ੍ਰਿਸ਼ਟੀ ਤੇ ਸੰਵਾਦ ਵੀ।
ਸੋ ਆਪ ਸਭ ਨੇ ਆਪਣੀ ਮੌਲਿਕ ਅਤੇ ਮੁੱਲਵਾਨ ਰਚਨਾ ਨਾਲ ਸ਼ਮੂਲੀਅਤ ਕਰਨੀ ਹੈ ਜੀ।
ਸਮਾਗਮ ਦਾ ਸਮਾਂ ਰਹੇਗਾ ਠੀਕ ਸਵੇਰੇ 10 ਵਜੇ। ਤੁਹਾਡੀ ਸਨਮਾਨ-ਜਨਕ ਆਮਦ ਦੀ ਉਡੀਕ ਵਿੱਚ….. !
ਡਾ ਜੀ ਐੱਸ ਅਨੰਦ (ਪ੍ਰਧਾਨ) ਮੋਬਾ. ਨੰ. 98153 88532.
ਬਲਬੀਰ ਜਲਾਲਾਬਾਦੀ (ਜਨਰਲ ਸਕੱਤਰ)
ਮੋਬਾ. ਨੰ. 96461 02122
ਅਤੇ ਸਮੂਹ ਕਾਰਜਕਾਰਨੀ ਮੈਂਬਰ
ਗਿਆਨਦੀਪ ਸਾਹਿਤ ਸਾਧਨਾ ਮੰਚ( ਰਜਿ.)
ਪਟਿਆਲ਼ਾ।

FacebookTwitterEmailWhatsAppLinkedIn
Exit mobile version