Site icon साहित्यशाला

ਨੇਚਰ ਪਾਰਕ ਦੇ ਵਾਤਾਵਰਨ ਪ੍ਰੇਮੀ ਵਿਨੋਦ ਕੁਮਾਰ ਸ਼ਰਮਾ ਦਾ ਜਨਮ ਦਿਨ ਬੜੇ ਚਾਅ ਨਾਲ ਮਨਾਇਆ ਗਿਆ… ਵਿਰਕ

WhatsApp Image 2023-06-17 at 12.27.15 PM

ਨੇਚਰ ਪਾਰਕ ਦੇ ਵਾਤਾਵਰਨ ਪ੍ਰੇਮੀ ਵਿਨੋਦ ਕੁਮਾਰ ਸ਼ਰਮਾ ਦਾ ਜਨਮ ਦਿਨ ਬੜੇ ਚਾਅ ਨਾਲ ਮਨਾਇਆ ਗਿਆ… ਵਿਰਕ
ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਉਚੀ ਸੋਚ ਅਤੇ ਅਜੀਤ ਕੁਲਕਰਨੀ IAS ਜੰਗਲਾਤ ਵਿਭਾਗ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਜੰਗਲ, ਬਾਗ਼ ਅਤੇ ਪਾਰਕਾਂ ਦੀ ਸਾਂਭ ਸੰਭਾਲ ਅਤੇ ਹਰੇ ਭਰੇ ਰੱਖਣ ਲਈ ਬਹੁਤ ਵਧੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਨੂੰ ਧਿਆਨ ਵਿੱਚ ਰੱਖਦੇ ਹਿਊਮਨ ਰਾਇਟਸ ਮਿਸ਼ਨ ਪਰੋਟੈਕਸ਼ਨ ਅਤੇ ਨੇਚਰ ਪਾਰਕ ਸੰਸਥਾ ਵੱਲੋਂ ਪਾਰਕਾਂ ਦੀ ਪੂਰਨ ਰੂਪ ਵਿੱਚ ਸਾਫ਼ ਸਫ਼ਾਈ ਅਤੇ ਸਾਂਭ ਸੰਭਾਲ ਦਾ ਕੰਮ ਨੇਚਰ ਪਾਰਕ ਸੰਸਥਾ ਦੇ ਪਿਛਲੇ ਸਾਲਾਂ ਤੋਂ ਜੰਗਲ ਪਾਰਕ ਦੀ ਸੇਵਾ ਕਰਦੇ ਆ ਰਹੇ ਵਿਨੋਦ ਕੁਮਾਰ ਸ਼ਰਮਾ ਜੀ ਦਾ ਜਨਮ ਦਿਨ ਬਹੁਤ ਚਾਅ ਨਾਲ ਮਨਾਇਆ ਗਿਆ ਅੰਗਰੇਜ਼ ਸਿੰਘ ਵਿਰਕ ਪ੍ਰਧਾਨ ਹਿਉਮਨ ਰਾਈਟਸ ਮਿਸ਼ਨ ਪਰੋਟੈਕਸ਼ਨ ਨੇ ਬੋਲਦਿਆਂ ਦੱਸਿਆ ਕਿ ਸ਼ਰਮਾ ਜੀ ਬਹੁਤ ਸਮੇਂ ਤੋਂ ਬਿਨਾਂ ਕੋਈ ਲਾਲਚ ਜੰਗਲ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਨੇਚਰ ਪਾਰਕ ਦੇ ਬਹੁਤ ਲੋਕ ਇਨ੍ਹਾਂ ਨੂੰ ਪਿਆਰ ਕਰਦੇ ਹਨ ਸਤਿਕਾਰ ਨਾਲ ਉਨ੍ਹਾਂ ਦਾ ਜਨਮ ਦਿਨ ਮਨਾਉਂਦੇ ਹਨ ।ਅੱਜ ਨੇਚਰ ਪਾਰਕ ਸੰਸਥਾ ਦੇ ਸਾਰੇ ਮੈਂਬਰਾਂ ਨੇ ਪੂਰੇ ਸਮਰਪਤ ਹੋ ਕੇ ਪਾਰਕਾਂ ਦੀ ਸਫ਼ਾਈ ਵੱਲ ਧਿਆਨ ਦਿੱਤਾ। ਇਸ ਸਮੇਂ ਡਾਕਟਰ ਹਰਦੀਪ ਸਿੰਘ ਰੰਧਾਵਾ ਨੇ ਵਿਨੋਦ ਕੁਮਾਰ ਸ਼ਰਮਾ ਜੀ ਨੂੰ ਲੰਮੀਂ ਉਮਰ ਦੀਆਂ ਦੁਆਵਾਂ ਦਿਤੀਆਂ। ਆਖਿਰ ਵਿੱਚ ਰਾਜੇਸ ਪੀਕਰ ਵਿਕੀ ਬਾਦਸ਼ਾਹ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਆਲੇ ਦੁਆਲੇ ਦੀ ਸਫ਼ਾਈ ਅਤੇ ਵਾਤਾਵਰਨ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।ਇਸ ਅਭਿਆਨ ਵਿਚ,ਡਾਕਟਰ ਹਰਦੀਪ ਸਿੰਘ ਰੰਧਾਵਾ ਜੀ, ਰਚਤ ਮੰਗਲਾ ਜੀ, ਜੰਗਲਾਤ ਵਿਭਾਗ ਤੋਂ ਸ਼ਮਸ਼ੇਰ ਸਿੰਘ ਸ਼ੇਰਾਂ ਵਾਤਾਵਰਨ ਪ੍ਰੇਮੀ ਸੁੱਖੀ ਮਹਿਰਾ , ਲਖਵਿੰਦਰ ਸਿੰਘ, ਪੁਲਿਸ ਅਫਸਰ ਜਗਦੀਪ ਗੋਤਮ ਬਲਬੀਰ ਸਿੰਘ, ਤਰਲੋਚਨ ਸਿੰਘ ਤੋਚੀ ਅਤੇ ਬਹੁਤ ਲੋਕ ਸ਼ਾਮਲ ਹੋਏ

FacebookTwitterEmailWhatsAppLinkedIn
Exit mobile version