ਸ਼ੁਭ ਸਵੇਰ ਦੋਸਤੋ,
ਖੂਬਸੂਰਤ ਸੰਸਾਰ ਨੂੰ ਅੱਖਾਂ ਦੀ ਮਦਦ ਨਾਲ, ਅਧਿਆਤਮਿਕ ਗਿਆਨ ਦੁਆਰਾ ਵੇਖਿਆ ਜਾ ਸਕਦਾ ਹੈ।
ਹੈਰਾਨੀ ਦੀ ਗੱਲ ਐ, ਅੱਜ ਬਹੁਗਿਣਤੀ ਲੋਕਾਂ ਕੋਲ ਦੌਲਤ, ਸ਼ੋਹਰਤ, ਸਾਧਨ ਜਾਣੀਕੇ ਜੀਵਨ ਲਈ ਲੋੜੀਂਦੀ ਤਕਰੀਬਨ ਹਰ ਸ਼ੈਅ ਹੈ। ਪਰ ਸਤੁੰਸ਼ਟੀ, ਖੁਸ਼ਹਾਲੀ ਅਤੇ ਖ਼ੁਸ਼ੀ ਫਿਰ ਵੀ ਨਹੀਂ। ਪੁਰਾਣੇ ਸਮਿਆਂ ਵਿਚ ਸਾਦਾ ਜਿਹਾ ਜੀਵਨ ਵੀ ਬੜਾ ਪਿਆਰਾ, ਖ਼ੁਸ਼ੀਆਂ-ਖੇੜਿਆਂ ਭਰਪੂਰ ਹੁੰਦਾ ਸੀ। ਪਤਾ ਨਹੀਂ ਕਿਉਂ ਹੁਣ ਜਿਆਦਾਤਰ ਇਨਸਾਨ ਅੰਦਰੋਂ-ਅੰਦਰਿ ਮਰੇ ਸਹੇ ਜੇ ਨਜ਼ਰ ਆਉਂਦੇ ਹਨ, ਜਿਉਂਣਾ ਭੁੱਲਕੇ…
ਸਭ ਪ੍ਰਸਥਿਤੀਆਂ ਬਦਲ ਜਾਦੀਆਂ ਨੇ, ਥੋੜ੍ਹਾ ਵਕਤ ਜਰੂਰ ਲਗਦੈ, ਪਰ ਦੁਆਰਾ ਜਨਮ ਮੁਸ਼ਕਿਲ ਹੈ। ਮੰਨਿਆ ਪਦਾਰਥਵਾਦੀ ਸੰਸਾਰ ਵਿੱਚ ਕੋਈ ਐਸਾ ਵਿਆਕਤੀ ਲੱਭਣਾ ਬਹੁਤ ਮੁਸ਼ਕਿਲ ਹੈ ਜਿਸ ਨੂੰ ਸਾਰਾ ਦੁੱਖ ਦੱਸਿਆ ਜਾ ਸਕੇ!
ਰਾਹਾਂ ਵਿਚ ਫੁੱਲ ਆਉਣ ਜਾਂ ਕੰਡੇ, ਲਗਾਤਾਰ ਤੁਰਦੇ ਰਹਿਣ ਨਾਲ ਹੀ ਉੱਨਤੀ ਆਉਂਦੀ ਹੈ, ਤੇ ਜੀਵਨ ਪੱਧਰ ਸੁਖਾਲਾ ਹੁੰਦਾ ਹੈ।
ਜੇਕਰ ਸੰਕਟ ਸਮੇਂ ਧੀਰਜ ਰੱਖਿਆ ਜਾਵੇ, ਅਸੀਂ ਹਰ ਲੜਾਈ ਪੱਕਾ ਜਿੱਤ ਜਾਂਦੇ ਹਾਂ।
ਅਸੀਂ ਪਹਿਲੇ ਨਹੀਂ ਹਾਂ, ਸੰਸਾਰ ਦੇ ਸਭ ਕਾਮਯਾਬ ਆਦਮੀਆਂ ਨੂੰ, ਇਨ੍ਹਾਂ ਪੜਾਵਾਂ ਵਿਚੋਂ ਦੀ ਲੰਘਣਾ ਪਿਆ ਹੈ। ਏਥੇ ਪਹਿਲਾਂ ਉਨ੍ਹਾਂ ਦਾ ਮਜ਼ਾਕ ਵੀ ਉਡਿਆ, ਵਿਰੋਧ ਵੀ ਹੋਇਆ, ਆਖਿਰ ਲੋਕ ਮੰਨਣ ਲੱਗ ਪਏ ਉਨ੍ਹਾਂ ਨੂੰ, ਉਨ੍ਹਾਂ ਦੇ ਕੀਤੇ ਕਾਰਜਾਂ ਕਰਕੇ!
ਜੀਵਨ ਵਿਚ ਆਏ ਦੁੱਖਾਂ ਨੂੰ ਕਦੇ ਸਰਾਪ ਨਾ ਸਮਝਿਆ ਜਾਣਾ ਚਾਹੀਦਾ, ਇਹ ਸਾਡੇ ਕਿਰਦਾਰ ਨੂੰ ਨਿਖਾਰਦੇ ਨੇ, ਸਾਨੂੰ ਹਰ ਹੋਣੀ ਅੱਗੇ ਛਾਤੀ ਤਾਣ ਦੇਣੀ ਚਾਹੀਦੀ ਹੈ। ਹਰ ਹਾਲ ਵਿਚ ਆਪਣੇ ਆਪ ਤੇ ਭਰੋਸਾ ਰੱਖਣਾ ਚਾਹੀਦਾ ਹੈ, ਸਮੇਂ ਨੇ ਲੰਘ ਹੀ ਜਾਣਾ ਹੁੰਦਾ ਹੈ, ਲੋਕਾਂ ਦੇ ਅਹਿਸਾਨਾਂ ਤੋਂ ਜਿਨਾਂ ਹੋ ਸਕੇ ਬਚਣਾ ਚਾਹੀਦਾ ਹੈ।
ਆਪਣਾ ਹਰ ਕੰਮ ਸਾਨੂੰ ਆਪ ਕਰਨਾ ਚਾਹੀਦਾ ਹੈ, ਤੇ ਹਮੇਸ਼ਾ ਹਾਂ ਕਹਿਣ ਦੀ ਦਲੇਰੀ ਦਿਖਾਉਣੀ ਚਾਹੀਦੀ ਹੈ, ਕਿਉਂ ਕਿ….
ਮੁਸ਼ਕਿਲ ਸੇ ਭਾਗ ਜਾਣਾ, ਬਹੁਤ ਆਸਾਨ ਹੋਤਾ ਹੈ,
ਮਗਰ ਜ਼ਿੰਦਗੀ ਮੇ ਹਰ ਪਲ, ਇਮਤਿਹਾਨ ਹੋਤਾ ਹੈ,
ਡਰਨੇ ਵਾਲੋਂ ਕੋ ਕੁੱਝ ਵੀ ਮਿਲਤਾ ਨਹੀਂ…
ਲੜਣੇ ਵਾਲੋਂ ਕੇ ਕਦਮੋਂ ਮੈਂ ਜਹਾ ਹੋਤਾ ਹੈ!
ਹਰਫੂਲ ਭੁੱਲਰ ਮੰਡੀ ਕਲਾਂ 9876870157